ਰਵਿੰਦਰ ਜਡੇਜਾ ਨੇ ਮੁਸ਼ਕਲ ਦਿਨਾਂ ਨੂੰ ਕੀਤਾ ਯਾਦ, ਕਿਹਾ-18 ਮਹੀਨੇ ਰਾਤਾਂ ਨੂੰ ਸੌਂ ਨਹੀਂ ਸਕਿਆ ਸੀ

Sunday, May 30, 2021 - 01:51 PM (IST)

ਰਵਿੰਦਰ ਜਡੇਜਾ ਨੇ ਮੁਸ਼ਕਲ ਦਿਨਾਂ ਨੂੰ ਕੀਤਾ ਯਾਦ, ਕਿਹਾ-18 ਮਹੀਨੇ ਰਾਤਾਂ ਨੂੰ ਸੌਂ ਨਹੀਂ ਸਕਿਆ ਸੀ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਤੇ ਬਿਹਤਰੀਨ ਫ਼ੀਲਡਰ ਰਵਿੰਦਰ ਜਡੇਜਾ ਇਸ ਸਮੇਂ ਮੁੰਬਈ ’ਚ ਹਨ ਤੇ ਇੰਗਲੈਂਡ ਦੌਰੇ ਲਈ ਲਾਜ਼ਮੀ ਇਕਾਂਤਵਾਸ ਤੋਂ ਗੁਜ਼ਰ ਰਹੇ ਹਨ। ਉਹ ਲਗਭਗ ਚਾਰ ਮਹੀਨੇ ਦੇ ਲੰਬੇ ਦੌਰੇ ਦੇ ਦੌਰਾਨ ਭਾਰਤੀ ਟੀਮ ਦੇ ਮਹੱਤਵਪੂਰਨ ਮੈਂਬਰਾਂ ’ਚੋਂ ਇਕ ਹੋਣਗੇ ਤੇ 18 ਜੂਨ ਤੋਂ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਜਾਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫ਼ਾਈਨਲ ’ਚ ਪਲੇਇੰਗ ਇਲੈਵਨ ’ਚ ਦਿਖਾਈ ਦੇ ਸਕਦੇ ਹਨ।
ਇਹ ਵੀ ਪੜ੍ਹੋ : ਕ੍ਰਿਕਟ ਦੇ ਭਗਵਾਨ ਕਹੇ ਜਾਣ ਦੇ ਬਾਵਜੂਦ ਸਚਿਨ ਨੂੰ ਆਪਣੇ ਕਰੀਅਰ ’ਚ ਇਨ੍ਹਾਂ ਦੋ ਗੱਲਾਂ ਦਾ ਹੈ ਪਛਤਾਵਾ

PunjabKesariਇਹ 32 ਸਾਲਾ ਖਿਡਾਰੀ ਜਨਵਰੀ 2021 ਦੇ ਬਾਅਦ ਤੋਂ ਭਾਰਤ ਲਈ ਆਪਣੀ ਪਹਿਲ ਦੇ ਆਧਾਰ ’ਤੇ ਮੌਜੂਦਗੀ ਬਣਾ ਰਿਹਾ ਹੈ। ਫ਼੍ਰੈਕਚਰ ਕਾਰਨ ਰਿਹੈਬਲੀਟੇਸ਼ਨ ’ਚ ਆਪਣੇ ਸਮੇਂ ਕਾਰਨ ਜਡੇਜਾ ਇੰਗਲੈਂਡ ਖ਼ਿਲਾਫ਼ ਮਲਟੀ ਫ਼ਾਰਮੈਟ ਵਾਲੀ ਘਰੇਲੂ ਸੀਰੀਜ਼ ’ਚ ਨਹੀਂ ਸਨ। ਹਾਲਾਂਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ’ਚ ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਲਈ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ। ਸਟਾਰ ਆਲਰਾਊਂਡਰ ਦੀ ਖੇਡ ਦੇ ਤਿੰਨੇ ਫ਼ਾਰਮੈਟ ’ਚ ਖ਼ੁਦ-ਬ-ਖ਼ੁਦ ਚੋਣ ਹੋ ਗਈ ਪਰ ਦੋ ਸਾਲ ਪਹਿਲਾਂ ਚੀਜ਼ਾਂ ਇੰਨੀਆਂ ਚੰਗੀਆਂ ਨਹੀਂ ਸਨ ਜਦੋਂ ਉਨ੍ਹਾਂ ਲਈ ਸੌਣਾ ਵੀ ਮੁਸ਼ਕਲ ਹੋ ਜਾਂਦਾ ਸੀ।

ਜਡੇਜਾ ਨੇ ਹਾਲ ਹੀ ’ਚ ਉਸ ਸਮੇਂ ਦੌਰਾਨ ਆਪਣੀ ਵਿਚਾਰ ਪ੍ਰਕਿਰਿਆ ’ਤੇ ਖ਼ੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ, ਈਮਾਨਦਾਰੀ ਨਾਲ ਕਹਾਂ ਤਾਂ ਉਹ ਡੇਢ ਸਾਲ ਰਾਤਾਂ ਦੀ ਨੀਂਦ ਹਰਾਮ ਕਰਨ ਵਾਲੇ ਸਨ। ਉਸ ਦੌਰ ’ਚ ਮੈਨੂੰ ਯਾਦ ਹੈ ਕਿ ਮੈਂ ਸਵੇਰੇ 4-5 ਵਜੇ ਤਕ ਜਾਗਦਾ ਰਹਿੰਦਾ ਸੀ। ਮੈਂ ਸੋਚਦਾ ਸੀ ਕਿ ਕੀ ਕਰਾਂ, ਮੈਂ ਵਾਪਸੀ ਕਿਵੇਂ ਕਰਾਂ? ਮੈਂ ਸੌਂ ਨਹੀਂ ਸਕਦਾ ਸੀ। ਮੈਂ ਲੇਟਿਆ ਰਹਿੰਦਾ ਪਰ ਜਾਗਦਾ ਰਹਿੰਦਾ।
ਇਹ ਵੀ ਪੜ੍ਹੋ : IPL ਨੂੰ ਲੈ ਕੇ BCCI ਨੇ ਕੀਤਾ ਵੱਡਾ ਐਲਾਨ, UAE ’ਚ ਹੋਣਗੇ ਬਚੇ ਹੋਏ 31 ਮੈਚ

PunjabKesariਭਾਰਤੀ ਆਲਰਾਊਂਡਰ ਨੇ ਕਿਹਾ, ਮੈਂ ਟੈਸਟ ਟੀਮ ’ਚ ਸੀ ਪਰ ਨਹੀਂ ਖੇਡ ਨਹੀਂ ਰਿਹਾ ਸੀ। ਮੈਂ ਵਨ-ਡੇ ਨਹੀਂ ਖੇਡ ਰਿਹਾ ਸੀ। ਇਸ ਤੋਂ ਇਲਾਵਾ ਮੈਂ ਘਰੇਲੂ ਕ੍ਰਿਕਟ ਵੀ ਨਹੀਂ ਖੇਡ ਰਿਹਾ ਸੀ ਕਿਉਂਕਿ ਮੈਂ ਭਾਰਤੀ ਟੀਮ ਨਾਲ ਯਾਤਰਾ ਕਰ ਰਿਹਾ ਸੀ। ਮੈਨੂੰ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ। ਮੈਂ ਸੋਚਦਾ ਰਹਿੰਦਾ ਸੀ ਕਿ ਮੈਂ ਕਿਵੇਂ ਵਾਪਸੀ ਕਰਾਂਗਾ।

ਟੈਸਟ ਮੈਚ ਜਿਸ ਨੇ ਜਡੇਜਾ ਲਈ ਸਭ ਕੁਝ ਬਦਲ ਦਿੱਤਾ
ਰਵਿੰਦਰ ਜਡੇਜਾ ਨੇ 2018 ’ਚ ਕੇਨਿੰਗਟਨ ਓਵਲ ’ਚ ਇੰਗਲੈਂਡ ਖ਼ਿਲਾਫ਼ 5ਵੇਂ ਟੈਸਟ ’ਚ 8ਵੇਂ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ 156 ਗੇਂਦਾਂ ’ਤੇ 86 ਦੌੜਾਂ ਬਣਾਈਆਂ, ਕਿਉਂਕਿ ਭਾਰਤ ਨੇ ਇੰਗਲੈਂਡ ਦੀ ਪਹਿਲੀ ਪਾਰੀ ’ਚ 332 ਦੌੜਾਂ ਦਾ ਪਿੱਛਾ ਕੀਤਾ ਸੀ। ਭਾਰਤ ਨੇ 160 ਦੌੜਾਂ ’ਤੇ 6 ਵਿਕਟਾਂ ਗੁਆ ਦਿੱਤੀਆਂ ਸਨ ਤੇ ਟੀਮ ਦਬਾਅ ’ਚ ਸੀ। ਭਾਰਤ 188 ਦੌੜਾਂ ਨਾਲ ਮੈਚ ਹਾਰ ਗਿਆ ਤੇ ਪੰਜ ਟੈਸਟ ਮੈਚਾਂ ਦੀ ਸੀਰੀਜ਼ 1-4 ਨਾਲ ਇੰਗਲੈਂਡ ਤੋਂ ਹਾਰ ਗਿਆ। 
ਇਹ ਵੀ ਪੜ੍ਹੋ : ECB ਨੇ ਨਸਲਵਾਦ ਖ਼ਿਲਾਫ਼ ਚੁੱਕਿਆ ਇਹ ਕਦਮ, ਇਨ੍ਹਾਂ ਨੂੰ ਬਣਾਇਆ ਮੈਚ ਰੈਫ਼ਰੀ

PunjabKesariਭਾਰਤ ਭਾਵੇਂ ਉੁਹ ਟੈਸਟ ਮੈਚ ਤੇ ਸੀਰੀਜ਼ ਹਾਰ ਗਿਆ ਪਰ ਜਡੇਜਾ ਨੂੰ ਵਾਪਸੀ ਦਾ ਮੌਕਾ ਮਿਲਿਆ। ਜਡੇਜਾ ਨੇ ਕਿਹਾ, ‘‘ਉਸ ਟੈਸਟ ਨੇ ਮੇਰਾ ਪ੍ਰਦਰਸ਼ਨ, ਮੇਰਾ ਆਤਮਵਿਸ਼ਵਾਸ, ਸਭ ਕੁਝ ਬਦਲ ਦਿੱਤਾ। ਜਦੋਂ ਤੁਸੀਂ ਸਰਵਸ੍ਰੇਸ਼ਠ ਗੇਂਦਬਾਜ਼ੀ ਹਮਲੇ ਦੇ ਖ਼ਿਲਾਫ਼ ਅੰਗਰੇਜ਼ੀ ਹਾਲਾਤਾਂ ’ਚ ਸਕੋਰ ਕਰਦੇ ਹੋ ਤਾਂ ਇਹ ਤੁਹਾਡੇ ਆਤਮਵਿਸ਼ਵਾਸ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਇਸ ਨਾਲ ਤੁਹਾਨੂੰ ਲਗਦਾ ਹੈ ਕਿ ਤੁਹਾਡੀ ਤਕਨੀਕ ਦੁਨੀਆ ’ਚ ਕਿਤੇ ਵੀ ਸਕੋਰ ਕਰਨ ਲਈ ਕਾਫ਼ੀ ਚੰਗੀ ਹੈ। ਬਾਅਦ ’ਚ ਹਾਰਦਿਕ ਪੰਡਯਾ ਸੱਟ ਦਾ ਸ਼ਿਕਾਰ ਹੋ ਗਏ ਤੇ ਮੈਂ ਵਨ-ਡੇ ’ਚ ਵਾਪਸੀ ਕੀਤੀ। ਟਚਵੁੱਡ ਉਦੋਂ ਤੋਂ ਮੇਰਾ ਖੇਡ ’ਚ ਪ੍ਰਦਰਸ਼ਨ ਚੰਗਾ ਚਲ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News