IPL 2021 : ਰਵਿੰਦਰ ਜਡੇਜਾ ਦੀ ਸ਼ਾਨਦਾਰ ਫ਼ੀਲਡਿੰਗ ਤੋਂ ਬਾਅਦ ਵਾਇਰਲ ਹੋ ਰਿਹੈ ਧੋਨੀ ਦਾ 8 ਸਾਲ ਪੁਰਾਣਾ ਟਵੀਟ

04/20/2021 4:56:21 PM

ਸਪੋਰਟਸ ਡੈਸਕ— ਰਾਜਸਥਾਨ ਰਾਇਲਜ਼ ਖ਼ਿਲਾਫ਼ ਸੋਮਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ’ਚ ਚੇਨੱਈ ਸੁਪਰਕਿੰਗਜ਼ ਨੇ 45 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਮੈਚ ’ਚ ਰਵਿੰਦਰ ਜਡੇਜਾ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ ਤੇ ਚਾਰ ਕੈਚ ਵੀ ਫੜੇ। ਆਪਣੀ ਫ਼ੀਲਡਿੰਗ ਲਈ ਜਾਣੇ ਜਾਣ ਵਾਲੇ ਜਡੇਜਾ ਦੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਮਹਿੰਦਰ ਸਿੰਘ ਧੋਨੀ ਦਾ 8 ਸਾਲ ਪੁਰਾਣਾ ਟਵੀਟ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵਾਨ ਦਾ CSK ਨੂੰ ਸੁਝਾਅ, ਧੋਨੀ ਦੀ ਬਜਾਏ ਇਸ ਖਿਡਾਰੀ ਨੂੰ ਧਿਆਨ ’ਚ ਰੱਖ ਕੇ ਹੋਣਾ ਚਾਹੀਦਾ ਹੈ ਟੀਮ ਦਾ ਗਠਨ

ਧੋਨੀ ਨੇ ਅਪ੍ਰੈਲ 2013 ’ਚ ਇਹ ਟਵੀਟ ਕੀਤਾ। ਇਸ ਟਵੀਟ ’ਚ ਧੋਨੀ ਨੇ ਜਡੇਜਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰ ਜਡੇਜਾ ਕੈਚ ਲੈਣ ਲਈ ਨਹੀਂ ਦੌੜਦੇ, ਗੇਂਦ ਉਨ੍ਹਾਂ ਦੀ ਭਾਲ ਕਰਦੀ ਹੈ ਤੇ ਉਨ੍ਹਾਂ ਦੇ ਹੱਥ ’ਚ ਆ ਜਾਂਦੀ ਹੈ। ਧੋਨੀ ਦੇ ਇਸ ਟਵੀਟ ਨੂੰ ਕਰੀਬ 10 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਤੇ 6500 ਤੋਂ ਜ਼ਿਆਦਾ ਲੋਕਾਂ ਨੇ ਰੀਟਵੀਟ ਕੀਤਾ ਹੈ। ਇਸ ’ਤੇ ਅਜੇ ਵੀ ਲੋਕਾਂ ਦੇ ਰਿਪਲਾਈ ਆ ਰਹੇ ਹਨ।
ਇਹ ਵੀ ਪੜ੍ਹੋ : ਦਿੱਲੀ-ਮੁੰਬਈ ਨੂੰ ਪਛਾੜ ਦੂਜੇ ਸਥਾਨ ’ਤੇ ਪਹੁੰਚੀ CSK, ਜਾਣੋ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ

ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਸ਼ਾਨਦਾਰ ਫ਼ੀਲਡਿੰਗ ਨੂੰ ਲੈ ਕੇ ਉਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਦੀ ਅਕਸਰ ਇਸੇ ਤਰ੍ਹਾਂ ਸ਼ਲਾਘਾ ਹੁੰਦੀ ਰਹਿੰਦੀ ਹੈ। ਰਾਜਸਥਾਨ ਖ਼ਿਲਾਫ਼ ਖੇਡੇ ਗਏ ਮੈਚ ਦੀ ਗੱਲ ਕਰੀਏ ਤਾਂ ਚੇਨੱਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 188 ਦੌੜਾਂ ਬਣਾਈਆਂ ਸਨ। ਇਸ ਦੌਰਾਨ ਕੋਈ ਵੀ ਬੱਲੇਬਾਜ਼ ਅਰਧ ਸੈਂਕੜੇ ਵਾਲੀ ਪਾਰੀ ਨਾ ਖੇਡ ਸਕਿਆ। ਪਰ ਛੋਟੀਆਂ ਤੇਜ਼ ਪਾਰੀਆਂ ਕਾਰਨ ਟੀਮ ਵੱਡਾ ਸਕੋਰ ਬਣਾਉਣ ’ਚ ਕਾਮਯਾਬ ਰਹੀ। ਇਸ ਦੇ ਜਵਾਬ ’ਚ ਰਾਜਸਥਾਨ ਦੀ ਟੀਮ 9 ਵਿਕਟਾਂ ਗੁਆ ਕੇ 143 ਦੌੜਾਂ ਹੀ ਬਣਾ ਸਕੀ ਤੇ 45 ਦੌੜਾਂ ਨਾਲ ਮੈਚ ਹਾਰ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News