ਰਵੀਚੰਦਰਨ ਨੇ ਰਚਿਆ ਇਤਿਹਾਸ, ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ‘ਚ ਕੀਤੀਆਂ 100 ਵਿਕਟਾਂ ਪੂਰੀਆਂ

Friday, Feb 23, 2024 - 04:46 PM (IST)

ਸਪੋਰਟਸ ਡੈਸਕ- ਇੰਡੀਆ ਟੀਮ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਖਿਲਾਫ ਰਾਂਚੀ ਵਿਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਵਿਚ ਇਤਿਹਾਸ ਰਚਿਆ ਹੈ। ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ਵਿਚ ਅਨੋਖਾ ਸੈਂਕੜਾ ਲਗਾਇਆ ਹੈ। ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ 22ਵੇਂ ਓਵਰ ਦੀ ਦੂਜੀ ਗੇਂਦ ‘ਤੇ ਇੰਗਲੈਂਡ ਦੇ ਬੱਲੇਬਾਜ਼ ਜਾਨੀ ਬੇਯਰਸਟੋ ਨੂੰ ਐੱਲ.ਬੀ. ਡਬਲਊ ਕੀਤਾ। ਇਸ ਦੇ ਨਾਲ ਹੀ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ਵਿਚ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ।
ਰਵੀਚੰਦਰਨ ਅਸ਼ਵਿਨ ਟੈਸਟ ਕ੍ਰਿਕਟ ਵਿਚ ਇੰਗਲੈਂਡ ਖਿਲਾਫ 100 ਵਿਕਟਾਂ ਲੈਣ ਵਾਲੇ ਭਾਰਤ ਦੇ ਇਕਲੌਤੇ ਤੇ ਪਹਿਲੇ ਗੇਂਦਬਾਜ਼ ਬਣ ਗਏ ਗਨ। ਰਵੀਚੰਦਰਨ ਅਸ਼ਵਿਨ ਤੋਂ ਪਹਿਲਾਂ ਭਾਰਤ ਵੱਲੋਂ ਇੰਗਲੈਂਡ ਖਿਲਾਫ ਸਭ ਤੋਂ ਵੱਧ ਟੈਸਟ ਕ੍ਰਿਕਟ ਸਾਬਕਾ ਦਿੱਗਜ਼ ਲੈੱਗ ਸਪਿਨਰ ਭਗਵਤ ਚੰਦਰਸ਼ੇਖਰ ਨੇ ਲਏ ਸਨ। ਭਾਰਤ ਦੇ ਸਾਬਕਾ ਲੈੱਗ ਸਪਿਨਰ ਭਗਵਤ ਚੰਦਰਸ਼ੇਖਰ ਨੇ ਇੰਗਲੈਂਡ ਖਿਲਾਫ 23 ਟੈਸਟ ਮੈਚਾਂ ਵਿਚ 27.27 ਦੀ ਔਸਤ ਨਾਲ 95 ਵਿਕਟਾਂ ਲਈਆਂ ਸਨ।
ਅਸ਼ਵਿਨ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ਵਿਚ 1000 ਤੋਂ ਜ਼ਿਆਦਾ ਦੌੜਾਂ ਤੇ 100 ਵਿਕਟਾਂ ਦਾ ਅੰਕੜਾ ਛੂਹਣ ਵਾਲੇ ਏਸ਼ੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ। ਅਸ਼ਵਿਨ ਨੇ ਟੈਸਟ ਕ੍ਰਿਕਟ ਵਿਚ ਇੰਗਲੈਂਡ ਖਿਲਾਫ 1085 ਦੌੜਾਂ ਬਣਾਈਆਂ ਹਨ ਤੇ 100 ਵਿਕਟਾਂ ਲਈਆਂ ਹਨ। ਰਵੀਚੰਦਰ ਹੁਣ ਟੈਸਟ ਕ੍ਰਿਕਟ ਵਿਚ ਇੰਗਲੈਂਡ ਖਿਲਾਫ 23 ਟੈਸਟ ਮੈਚਾਂ ਵਿਚ 100 ਵਿਕਟਾਂ ਹਾਸਲ ਕਰ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।

 


Aarti dhillon

Content Editor

Related News