ਕੋਹਲੀ ਨੂੰ ਜਨਮਦਿਨ ਦੀ ਵਧਾਈ ਦੇਣੀ ਕੋਚ ਸ਼ਾਸਤਰੀ ਨੂੰ ਪਈ ਮਹਿੰਗੀ, ਲੋਕਾਂ ਨੇ ਕੀਤੀ ਰੱਜ ਕੇ ਬੇਇਜ਼ਤੀ

Tuesday, Nov 05, 2019 - 03:36 PM (IST)

ਕੋਹਲੀ ਨੂੰ ਜਨਮਦਿਨ ਦੀ ਵਧਾਈ ਦੇਣੀ ਕੋਚ ਸ਼ਾਸਤਰੀ ਨੂੰ ਪਈ ਮਹਿੰਗੀ, ਲੋਕਾਂ ਨੇ ਕੀਤੀ ਰੱਜ ਕੇ ਬੇਇਜ਼ਤੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। 5 ਨਵੰਬਰ 1988 ਨੂੰ ਜਨਮੇ ਵਿਰਾਟ ਕੋਹਲੀ ਦਾ ਨਾਂ ਅਜਿ ਦੁਨੀਆ ਦੇ ਮਹਾਨ ਕ੍ਰਿਕਟਰਾਂ ਵਿਚ ਲਿਆ ਜਾਂਦਾ ਹੈ। ਉਸ ਨੂੰ 'ਕਿੰਗ ਕੋਹਲੀ' ਅਤੇ 'ਰਨ ਮਸ਼ੀਨ' ਵਰਗੇ ਨਾਂਵਾਂ ਤੋਂ ਜਾਣਿਆ ਜਾਂਦਾ ਹੈ। ਵਿਰਾਟ ਕੋਹਲੀ ਨੇ ਬਹੁਤ ਘੱਟ ਸ ਮੇਂ ਵਿਚ ਆਪਣਾ ਵੱਖ ਹੀ ਮੁਕਾਮ ਹਾਸਲ ਕਰ ਲਿਆ ਹੈ। ਵਿਰਾਟ ਦੇ ਜਨਮਦਿਨ 'ਤੇ ਸੋਸ਼ਲ ਮੀਡੀਆ 'ਤੇ ਬੀ. ਸੀ. ਸੀ. ਆਈ., ਆਈ. ਸੀ. ਸੀ., ਕੋਚ ਰਵੀ ਸ਼ਾਸਤਰੀ ਤੋਂ ਲੈ ਕੇ ਕ੍ਰਿਕਟ ਜਗਤ ਦੇ ਕਈ ਦਿੱਗਜ ਖਿਡਾਰੀਆਂ ਨੇ ਉਸ ਨੂੰ ਵਧਾਈ ਦਿੱਤੀ ਪਰ ਕੋਚ ਸ਼ਾਸਤਰੀ ਵੱਲੋਂ ਦਿੱਤੀ ਜਨਮਦਿਨ ਦੀ ਵਧਾਈ ਨੂੰ ਲੋਕਾਂ ਨੇ ਲੰਮੇ ਹੱਥੀ ਲਿਆ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਹੀ ਰੱਜ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

ਰਵੀ ਸ਼ਾਸਤਰੀ ਨੇ ਦਿੱਤੀ ਜਨਮਦਿਨ ਦੀ ਵਧਾਈ

ਲੋਕਾਂ ਵੱਲੋਂ ਕੋਚ ਸ਼ਾਸਤਰੀ ਨੂੰ ਕੀਤਾ ਟ੍ਰੋਲ

ਦੱਸ ਦਈਏ ਕਿ ਕੋਚ ਰਵੀ ਸ਼ਾਸਤਰੀ ਪਹਿਲਾਂ ਵੀ ਲੋਕਾਂ ਵੱਲੋ ਟ੍ਰੋਲ ਹੁੰਦੇ ਰਹੇ ਹਨ। ਹਾਲੀਆ ਗਾਂਗੁਲੀ ਦੇ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਪ੍ਰਧਾਨ ਬਣਨ 'ਤੇ ਲੋਕਾਂ ਨੇ ਉਸ ਸਮੇਂ ਵੀ ਸ਼ਾਸਤਰੀ ਨੂੰ ਰੱਜ ਕੇ ਟ੍ਰੋਲ ਕੀਤਾ ਸੀ। ਕੁੱਝ ਪ੍ਰਸ਼ੰਸਕਾ ਨੇ ਤਾਂ ਇੰਨਾ ਤੱਕ ਕਹਿ ਦਿੱਤਾ ਸੀ ਕਿ ਹੁਣ ਸ਼ਾਸਤਰੀ ਦਾ ਬੁਰਾ ਸਮਾਂ ਸ਼ੁਰੂ ਹੋ ਗਿਆ ਹੈ। ਗਾਂਗੁਲੀ ਅਤੇ ਸ਼ਾਸਤਰੀ ਵਿਵਾਦ ਤਾਂ ਜਗ ਜ਼ਾਹਿਰ ਹੈ। ਇਸੇ ਵਜ੍ਹਾ ਤੋਂ ਲੋਕਾਂ ਨੇ ਉਸ ਨੂੰ ਟ੍ਰੋਲ ਕੀਤਾ ਸੀ।

 


Related News