ਸ਼ਾਸਤਰੀ ਨੇ ਇਕ ਵਾਰ ਫਿਰ ਦਿੱਤੇ ਹੈੱਡ ਕੋਚ ਬਣਨ ਦੇ ਸੰਕੇਤ, ਜਾਣੋ ਕਦੋਂ ਹੋਵੇਗੀ ਚੋਣ
Thursday, Jul 25, 2019 - 10:39 AM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਵਰਤਮਾਨ ਕੋਚ ਰਵੀ ਸ਼ਾਸਤਰੀ ਨੇ ਫਿਰ ਤੋਂ ਮੁੱਖ ਕੋਚ ਅਹੁਦੇ 'ਤੇ ਦਾਅਵਾ ਜਤਾਉਣ ਦੇ ਸੰਕੇਤ ਦਿੱਤੇ ਹਨ। ਬੀ.ਸੀ.ਸੀ.ਆਈ. ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਜ਼ਰੂਰੀ ਹੈ ਕਿ ਮੁੱਖ ਕੋਚ ਰਵੀ ਸ਼ਾਸਤਰੀ ਇਸ ਅਹੁਦੇ 'ਤੇ ਬਣੇ ਰਹਿਣ ਤਾਂ ਜੋ ਕਪਤਾਨ ਵਿਰਾਟ ਕੋਹਲੀ ਨੂੰ ਅੱਗੇ ਵਧਣ 'ਚ ਮਦਦ ਮਿਲੇ ਅਤੇ ਕੋਚ ਦੇ ਤੌਰ 'ਤੇ ਸ਼ਾਸਤਰੀ ਕਪਤਾਨ ਵਿਰਾਟ ਕੋਹਲੀ ਦੀ ਪਹਿਲੀ ਪਸੰਦ ਹਨ।
ਵੈਸਟਇੰਡੀਜ਼ ਦੌਰੇ 'ਤੇ ਹੋਵੇਗੀ ਟੀਮ ਉਦੋਂ ਤਕ ਚੁਣਿਆ ਜਾਵੇਗਾ ਕੋਚ
ਬੋਰਡ ਕੋਚ ਅਤੇ ਸਪੋਰਟ ਸਟਾਫ ਦੀ ਚੋਣ ਜ਼ਿਆਦਾ ਲੰਬੇ ਸਮੇਂ ਤਕ ਨਹੀਂ ਖਿੱਚਣਾ ਚਾਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ 29 ਜੁਲਾਈ ਜਾਂ ਇਸ ਦੇ ਆਸਪਾਸ ਟੀਮ ਵੈਸਟਇੰਡੀਜ਼ ਦੌਰੇ ਲਈ ਰਵਾਨਾ ਹੋਵੇਗੀ। ਤੀਹ ਜੁਲਾਈ ਨੂੰ ਕੋਚ ਅਤੇ ਸਪੋਰਟ ਸਟਾਫ ਦੀ ਬੇਨਤੀ ਦੀ ਅੰਤਿਮ ਮਿਤੀ ਹੈ। ਇਸ ਤੋਂ ਬਾਅਦ ਆਈਆਂ ਬੇਨਤੀਆਂ ਦੀ ਛਾਣਬੀਣੀ ਕੀਤੀ ਜਾਵੇਗੀ। ਸਾਰੇ ਯੋਗ ਉਮੀਦਵਾਰਾਂ ਦਾ ਸੀ.ਏ.ਸੀ. ਦੇ ਸਾਹਮਣੇ ਇੰਟਰਵਿਊ ਦੋ ਤੋਂ ਤਿੰਨ ਦਿਨ ਦੇ ਅੰਦਰ ਕਰਾਉਣ ਦੀ ਯੋਜਨਾ ਹੈ। ਇਹ ਸਾਰੇ ਇੰਟਰਵਿਊ ਖੁਦ ਸੀ.ਏ.ਸੀ. ਸਾਹਮਣੇ ਪੇਸ਼ ਹੋ ਕੇ ਜਾਂ ਫਿਰ ਸਕਾਈਪ, ਵੀਡੀਓ ਕਾਂਨਫਰੈਂਸਿੰਗ ਦੇ ਜ਼ਰੀਏ ਕੀਤੇ ਜਾਣਗੇ। 15 ਅਗਸਤ ਤਕ ਨਵਾਂ ਕੋਚ ਟੀਮ ਇੰਡੀਆ ਸਾਹਮਣੇ ਹੋਵੇਗਾ। ਉਸ ਦੌਰਾਨ ਟੀਮ ਵੈਸਟਇੰਡੀਜ਼ 'ਚ ਹੋਵੇਗੀ। ਸੂਤਰ ਦਸਦੇ ਹਨ ਕਿ ਸ਼ਾਸਤਰੀ ਨੇ ਦੁਬਾਰਾ ਦਾਅਵਾ ਜਤਾਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਬੋਰਡ ਤੋਂ ਦਾਅਵੇਦਾਰੀ ਦੇ ਲਈ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਨੂੰ ਬੇਨਤੀ ਨਾ ਕਰਨ ਦੀ ਛੋਟ ਹੈ। ਸ਼ਾਸਤਰੀ ਨੂੰ ਸਿੱਧੇ ਇੰਟਰਵਿਊ ਦੇਣਾ ਹੋਵੇਗਾ।
ਕਈ ਦਿੱਗਜ ਜਤਾ ਸਕਦੇ ਹਨ ਦਾਅਵਾ
ਮੁੱਖ ਕੋਚ ਲਈ ਨਾਮਵਰ ਦਿੱਗਜ ਦਾਅਵਾ ਜਤਾ ਸਕਦੇ ਹਨ। ਇਨ੍ਹਾਂ 'ਚੋਂ ਸਭ ਤੋਂ ਪ੍ਰਮੁੱਖ ਸਨਰਾਈਜ਼ਰਜ ਹੈਦਰਾਬਾਦ ਦੇ ਕੋਚ ਟਾਮ ਮੂਡੀ ਪ੍ਰਮੁੱਖ ਹਨ। ਉਨ੍ਹਾਂ ਪਿਛੇ ਵੀ ਦਾਅਵਾ ਜਤਾਇਆ ਸੀ। ਦੱਸਿਆ ਜਾਂਦਾ ਹੈ ਕਿ ਮੂਡੀ ਦੀ ਦਾਅਵੇਦਾਰੀ ਸੀ.ਏ.ਸੀ. ਦੇ ਸਾਹਮਣੇ ਬੇਹੱਦ ਸ਼ਾਨਦਾਰ ਸੀ। ਜਦਕਿ ਬੱਲੇਬਾਜ਼ੀ ਕੋਚ ਲਈ ਪ੍ਰਵੀਣ ਆਮਰੇ ਵੱਲੋਂ ਵੀ ਦਾਅਵਾ ਜਤਾਉਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਫੀਲਡਿੰਗ ਕੋਚ ਲਈ ਜੋਂਟੀ ਰੋਡਸ ਵੀ ਬੇਨਤੀ ਕਰ ਸਕਦੇ ਹਨ। 26 ਜੁਲਾਈ ਤਕ ਕਪਿਲ ਦੇਵ, ਅੰਸ਼ੁਮਨ ਗਾਇਕਵਾੜ ਅਤੇ ਸ਼ਾਂਤਾ ਰੰਗਾਸਵਾਮੀ ਦੀ ਸੀ.ਏ.ਸੀ. 'ਤੇ ਸੀ.ਓ.ਏ. ਦੀ ਮੁਹਰ ਲਗਾਉਣ ਦੀ ਉਮੀਦ ਹੈ, ਪਰ ਉਹ ਸੀ.ਏ.ਸੀ. ਸਿਰਫ ਕੋਚ ਦੀ ਚੋਣ ਕਰੇਗੀ। ਚੋਣਕਰਤਾਵਾਂ ਦੀ ਚੋਣ ਦਾ ਜ਼ਿੰਮਾ ਨਵੀਂ ਸੀ.ਏ.ਸੀ. ਨੂੰ ਦਿੱਤਾ ਜਾਵੇਗਾ।