ਲਗਾਤਾਰ ਤਿੰਨ ਜਿੱਤ ਦੇ ਬਾਅਦ ਪੋਲੈਂਡ ਓਪਨ ’ਚ ਸੋਨ ਤਮਗ਼ੇ ਲਈ ਖੇਡਣਗੇ ਰਵੀ ਦਾਹੀਆ
Wednesday, Jun 09, 2021 - 07:13 PM (IST)
ਵਾਰਸਾ— ਓਲੰਪਿਕ ਦੇ ਲਈ ਕੁਆਲੀਫ਼ਾਈ ਕਰ ਚੁੱਕੇ ਭਾਰਤੀ ਪਹਿਲਵਾਨ ਰਵੀ ਦਾਹੀਆ ਪੋਲੈਂਡ ਓਪਨ ’ਚ 61 ਕਿਲੋਵਰਗ ਦੇ ਫ਼ਾਈਨਲ ’ਚ ਪਹੁੰਚ ਗਏ ਜੋ ਟੋਕੀਓ ਓਲੰਪਿਕ ਤੋਂ ਪਹਿਲਾਂ ਆਖ਼ਰੀ ਰੈਂਕਿੰਗ ਸੀਰੀਜ਼ ਟੂਰਨਾਮੈਂਟ ਹੈ।
ਮੁਕਾਬਲੇ ਦੌਰਾਨ ਵਿਰੋਧੀ ਮੁਕਾਬਲੇਬਾਜ਼ ਨੇ ਫਿਰ ਰਵੀ ਦੇ ਖੱਬੇ ਪੈਰ ਨੂੰ ਨਿਸ਼ਾਨਾ ਬਣਾਇਆ ਪਰ ਏਸ਼ੀਆਈ ਚੈਂਪੀਅਨ ਤੇ 2019 ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਨੇ ਆਪਣੇ ਬਿਹਤਰ ਦਮਖ਼ਮ ਦੇ ਬਲਬੂਤੇ ਜਿੱਤ ਦਰਜ ਕੀਤੀ। ਉਨ੍ਹਾਂ ਨੇ ਅਮਰੀਕਾ ਦੇ ਨਾਥਨ ਖ਼ਾਲਿਦ ਟੋਮਾਸੇਲੋ ਨੂੰ 9.5 ਨਾਲ ਹਰਾ ਕੇ ਸੈਮੀਫ਼ਾਈਨਲ ’ਚ ਜਗ੍ਹਾ ਬਣਾਈ। ਇਸ ਤੋਂ ਬਾਅਦ ਈਰਾਨ ਦੇ ਰਜ਼ਾ ਅਹਿਮਦਾਲੀ ਏ ਨੂੰ 7.4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਅਬਦੁੱਲਾਏਵ ਨਾਲ ਹੋਵੇਗਾ ਜਿਸ ਨੂੰ ਉਨ੍ਹਾਂ ਨੇ ਪਹਿਲੇ ਮੁਕਾਬਲੇ ’ਚ ਹਰਾਇਆ ਸੀ। ਰਵੀ ਨੇ ਦੂਜੇ ਦੌਰ ’ਚ ਏਸ਼ੀਆਈ ਚੈਂਪੀਅਨਸ਼ਿਪ ਚਾਂਦੀ ਤਮਗਾ ਜੇਤੂ ਕਜ਼ਾਖ਼ਸਤਾਨ ਦੇ ਅਸਕਾਰੋਵ ਨੂੰ ਹਰਾਇਆ ਸੀ।