ਰਤਿਕਾ ਸੀਲਾਨ ਨਾਰਥ ਕੋਸਟ ਓਪਨ ਦੇ ਸੈਮੀਫਾਈਨਲ ’ਚ ਹਾਰੀ
Monday, Nov 03, 2025 - 11:24 AM (IST)
ਨਵੀਂ ਦਿੱਲੀ– ਭਾਰਤ ਦੀ ਰਤਿਕਾ ਸੁਥਾਂਥੀਰਾ ਸੀਲਾਨ ਆਸਟ੍ਰੇਲੀਆ ਦੇ ਕਾਫਸ ਹਾਰਬਰ ਵਿਚ ਚੱਲ ਰਹੀ 6000 ਡਾਲਰ ਦੀ ਇਨਾਮੀ ਵਾਲੀ ਪੀ. ਐੱਸ. ਏ. ਚੈਲੰਜਰ ਪ੍ਰਤੀਯੋਗਿਤਾ ਨਾਰਥ ਕੋਸਟ ਓਪਨ ਸਕੁਐਸ਼ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਦੂਜਾ ਦਰਜਾ ਪ੍ਰਾਪਤ ਲੋਜਯਨ ਗੋਹਾਰੀ ਹੱਥੋਂ ਹਾਰ ਗਈ।
ਤਾਮਿਲਨਾਡੂ ਦੀ ਰਹਿਣ ਵਾਲੀ ਸੱਤਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਨੂੰ ਚਾਰ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਮਿਸਰ ਦੀ ਖਿਡਾਰਨ ਨੇ 12-10, 5-11, 11-3, 11-3 ਨਾਲ ਜਿੱਤ ਹਾਸਲ ਕਰ ਕੇ ਫਾਈਨਲ ਵਿਚ ਜਗ੍ਹਾ ਬਣਾਈ।
