ਰਾਸ਼ਿਦ ਸਾਂਝੇ ਤੌਰ ''ਤੇ 18ਵੇਂ ਸਥਾਨ ਨਾਲ ਫੁਕੇਟ ਚੈਂਪੀਅਨਸ਼ਿਪ ''ਚ ਸਰਵਸ੍ਰੇਸ਼ਠ ਭਾਰਤੀ
Monday, Dec 06, 2021 - 03:35 AM (IST)
ਫੁਕੇਟ- ਰਾਸ਼ਿਦ ਖਾਨ ਆਖਰੀ ਦੌਰ ਵਿਚ ਚਾਰ ਅੰਡਰ ਦੇ ਸ਼ਾਨਦਾਰ ਕਾਰਡ ਦੇ ਨਾਲ ਇੱਥੇ ਇਕ ਮਿਲੀਅਨ ਡਾਲਰ (ਲਗਭਗ 7.5 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਵਾਲੇ ਲਾਗੁਨਾ ਫੁਕੇਟ ਗੋਲਫ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ 'ਤੇ 18ਵੇਂ ਸਥਾਨ 'ਤੇ ਰਹਿੰਦੇ ਹੋਏ ਭਾਰਤੀ ਖਿਡਾਰੀਆਂ ਵਿਚ ਸਰਵਸ੍ਰੇਸ਼ਠ ਰਿਹਾ। ਏਸ਼ੀਆਈ ਟੂਰ 'ਤੇ 2 ਵਾਰ ਦੇ ਇਸ ਜੇਤੂ ਖਿਡਾਰੀ ਲਈ ਤੀਜਾ ਦੌਰ ਨਿਰਾਸ਼ਾਜਨਕ ਰਿਹਾ ਸੀ, ਜਿੱਥੇ ਉਸ ਨੇ 76 ਦਾ ਕਾਰਡ ਖੇਡਿਆ ਸੀ ਪਰ ਉਸ ਨੇ ਐਤਵਾਰ ਨੂੰ ਚੌਥੇ ਦੌਰ ਵਿਚ ਫਿਰ ਤੋਂ ਲੈਅ ਹਾਸਲ ਕਰ ਲਈ ਹੈ। ਉਸ ਨੇ ਇਸ ਦੌਰਾਨ 69, 65, 76 ਤੇ 66 ਦਾ ਕਾਰਡ ਖੇਡਿਆ।
ਇਹ ਖ਼ਬਰ ਪੜ੍ਹੋ- IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ
ਸ਼ਿਵ ਕਪੂਰ ਨੇ ਆਖਰੀ ਦੌਰ ਵਿਚ 70 ਦਾ ਕਾਰਡ ਖੇਡਿਆ ਤੇ ਕੁੱਲ 277 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 24ਵੇਂ ਸਥਾਨ 'ਤੇ ਰਿਹਾ। ਸ਼ੁਰੂਆਤੀ ਦੋ ਦੌਰ ਵਿਚ 66 ਤੇ 67 ਦਾ ਸ਼ਾਨਦਾਰ ਸਕੋਰ ਕਰਨ ਵਾਲੇ ਵੀਰ ਅਹਿਲਾਵਤ ਨੇ ਤੀਜੇ ਤੇ ਚੌਥੇ ਦੌਰ ਵਿਚ ਲੈਅ ਬਰਕਰਾਰ ਨਹੀਂ ਰੱਖ ਸਕਿਆ ਤੇ ਖਾਲਿਨ ਜੋਸ਼ੀ (67-71-72-70) ਦੇ ਨਾਲ ਸਾਂਝੇ ਤੌਰ 'ਤੇ 36ਵੇਂ ਸਥਾਨ 'ਤੇ ਖਿਸਕ ਗਿਆ। ਹੋਰਨਾਂ ਭਾਰਤੀਆਂ ਵਿਚ ਐੱਸ. ਚਿਕਾਰੰਗੱਪਾ (71) ਸਾਂਝੇ ਤੌਰ 'ਤੇ 51ਵੇਂ, ਉਦਿਆਨ ਮਾਨੇ (76) ਸਾਂਝੇ ਤੌਰ 'ਤੇ 68ਵੇਂ ਤੇ ਕਰਣਦੀਪ ਕੋਛੜ (74) ਸਾਂਝੇ ਤੌਰ 'ਤੇ 73ਵੇਂ ਸਥਾਨ 'ਤੇ ਰਿਹਾ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।