ਕੀ ਫਿਕਸ ਸੀ ਇੰਗਲੈਂਡ-ਨਿਊਜ਼ੀਲੈਂਡ ਮੈਚ, ਸਾਬਕਾ ਪਾਕਿ ਕ੍ਰਿਕਟਰ ਨੇ ਲਾਏ ਸਨਸਨੀਖੇਜ਼ ਦੋਸ਼
Friday, Jul 05, 2019 - 10:41 AM (IST)

ਸਪੋਰਟਸ ਡੈਸਕ— ਇੰਗਲੈਂਡ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਨੂੰ ਹਰਾ ਕੇ ਵਰਲਡ ਕੱਪ 2019 ਦੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ। ਦੂਜੀਆਂ ਟੀਮਾਂ ਦੀ ਹਾਰ ਅਤੇ ਜਿੱਤ ਦੀਆਂ ਉਮੀਦਾਂ 'ਤੇ ਵਰਲਡ ਕੱਪ ਦੇ ਸੈਮੀਫਾਈਨਲ ਦੀ ਰਾਹ ਦੇਖ ਰਹੀ ਪਾਕਿਸਤਾਨੀ ਟੀਮ ਨੂੰ ਇੰਗਲੈਂਡ ਦੀ ਜਿੱਤ ਨਾਲ ਝਟਕਾ ਲੱਗਾ ਹੈ। ਵਰਲਡ ਕੱਪ ਤੋਂ ਲਗਭਗ ਬਾਹਰ ਹੋ ਚੁੱਕੀ ਪਾਕਿਸਤਾਨੀ ਟੀਮ ਦੇ ਸਾਬਕਾ ਖਿਡਾਰੀ ਨੂੰ ਇੰਗਲੈਂਡ ਦੀ ਜਿੱਤ ਪਚ ਨਹੀਂ ਰਹੀ ਹੈ।
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਰਾਸ਼ਿਦ ਲਤੀਫ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ਮੁਕਾਬਲਾ ਫਿਕਸ ਸੀ। ਦੋਹਾਂ ਟੀਮਾਂ ਨੇ ਹਰ ਉਹ ਕੋਸ਼ਿਸ਼ ਕੀਤੀ ਜਿਸ ਨਾਲ ਪਾਕਿਸਤਾਨ ਦੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਜਾਣ। ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ 'ਚ ਲਤੀਫ ਨੇ ਕਿਹਾ ਕਿ ਜਦੋਂ ਨਿਊਜ਼ੀਲੈਂਡ ਦੇ 4 ਵਿਕਟ ਡਿੱਗੇ ਸਨ ਉਦੋਂ ਇਓਨ ਮੋਰਗਨ ਨੇ ਆਦਿਲ ਰਾਸ਼ਿਦ ਅਤੇ ਜੋ ਰੂਟ ਤੋਂ ਗੇਂਦਬਾਜ਼ੀ ਕਰਾਈ ਤਾਂ ਜੋ ਹਾਰ ਦਾ ਫਰਕ ਘੱਟ ਹੋ ਸਕੇ। ਇਸ ਤੋਂ ਇਲਾਵਾ ਇੰਗਲੈਂਡ ਨੇ ਜਾਣਬੁੱਝ ਕੇ ਹੌਲੀ ਬੱਲੇਬਾਜ਼ੀ ਕੀਤੀ ਤਾਂ ਜੋ ਉਹ 370 ਜਾਂ ਇਸ ਤੋਂ ਜ਼ਿਆਦਾ ਦਾ ਸਕੋਰ ਨਹੀਂ ਬਣਾਇਆ ਜਾਵੇ ਅਤੇ ਹਾਰ ਦਾ ਫਰਕ ਘੱਟ ਹੋ ਸਕੇ।
ਪਾਕਿਸਤਾਨ ਲਈ ਇਕਮਾਤਰ ਰਸਤਾ
ਪਾਕਿਸਤਾਨ ਕੋਲ ਫਿਲਹਾਲ ਸੈਮੀਫਾਈਨਲ 'ਚ ਪਹੁੰਚਣ ਲਈ ਸਿਰਫ ਇਕਮਾਤਰ ਰਸਤਾ ਇਹ ਹੈ ਕਿ ਉਸ ਨੂੰ ਹਰ ਹਾਲ 'ਚ ਬੰਗਲਾਦੇਸ਼ ਦੇ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਨੀ ਹੋਵੇਗੀ ਅਤੇ ਮੁਕਾਬਲਾ 311 ਜਾਂ ਫਿਰ 316 ਦੌੜਾਂ ਨਾਲ ਜਿੱਤਣਾ ਹੋਵੇਗਾ। ਜੇਕਰ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤਾਂ ਪਾਕਿਸਤਾਨ ਬਿਨਾ ਬੱਲੇਬਾਜ਼ੀ ਕੀਤੇ ਹੀ ਵਰਲਡ ਕੱਪ ਤੋਂ ਬਾਹਰ ਹੋ ਜਾਵੇਗਾ।