ਰਾਸ਼ਿਦ ਖਾਨ ਅੰਡਰ-10 ਦੇ ਸ਼ਾਨਦਾਰ ਕਾਰਡ ਨਾਲ ਬਣੇ ਚੈਂਪੀਅਨ

Saturday, Jul 20, 2019 - 02:55 AM (IST)

ਰਾਸ਼ਿਦ ਖਾਨ ਅੰਡਰ-10 ਦੇ ਸ਼ਾਨਦਾਰ ਕਾਰਡ ਨਾਲ ਬਣੇ ਚੈਂਪੀਅਨ

ਨਵੀਂ ਦਿੱਲੀ— ਰਾਸ਼ਿਦ ਖਾਨ ਨੇ ਆਖਿਰੀ ਦੌਰ 'ਚ 10 ਅੰਡਰ 54 ਦਾ ਸ਼ਾਨਦਾਰ ਕਾਰਡ ਖੇਡ ਸ਼ੁੱਕਰਵਾਰ ਨੂੰ ਇੱਥੇ ਟਾਟਾ ਸਟੀਲ ਪੀ. ਜੀ. ਟੀ. ਆਈ. ਫੀਡਰ ਟੂਰ ਗੋਲਫ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕੀਤਾ। ਦਿੱਲੀ ਦੇ ਗੋਲਫਰ ਰਾਸ਼ਿਦ (61-31-54) 14 ਅੰਡਰ 149 ਦੇ ਸਕੋਰ ਦੇ ਨਾਲ ਚੈਂਪੀਅਨ ਬਣੇ। ਦੋ ਵਾਰ ਦੇ ਏਸ਼ੀਆਈ ਟੂਰ ਜੇਤੂ ਰਾਸ਼ਿਦ ਦੂਜੇ ਦੌਰ ਦੇ ਬਾਅਦ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਸੀ ਪਰ ਉਨ੍ਹਾਂ ਨੇ ਆਖਰੀ ਦੌਰ ਦੇ ਲਈ ਆਪਣਾ ਸਰਵਸ੍ਰੇਸ਼ਠ ਖੇਡ ਬਚਾ ਕੇ ਰੱਖਿਆ ਸੀ। ਚੰਡੀਗੜ੍ਹ ਦੇ ਅਕਸ਼ੈ ਸ਼ਰਮਾ (59) ਤੇ ਦਿੱਲੀ ਦੇ ਧਰੁਵ ਸ਼ੇਰੋਨ (61) 10 ਅੰਡਰ 153 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੇ।


author

Gurdeep Singh

Content Editor

Related News