ਰਾਸ਼ਿਦ ਹਾਂਗਕਾਂਗ ਓਪਨ 'ਚ ਤੀਜੇ ਤੇ ਚੌਰੱਸੀਆ ਸੱਤਵੇਂ ਸਥਾਨ 'ਤੇ

01/12/2020 9:47:12 AM

ਸਪੋਰਟਸ ਡੈਸਕ— ਭਾਰਤੀ ਗੋਲਫਰ ਰਾਸ਼ਿਦ ਖਾਨ ਨੇ ਸ਼ਨੀਵਾਰ ਨੂੰ ਇੱਥੇ ਹਾਂਗਕਾਂਗ ਓਪਨ ਦੇ ਤੀਜੇ ਦੌਰ ਵਿਚ 7 ਅੰਡਰ 63 ਦਾ ਕਾਰਡ ਖੇਡਿਆ, ਜਿਸ ਨਾਲ ਉਹ ਤੀਜੇ ਸਥਾਨ 'ਤੇ ਚੱਲ ਰਿਹਾ ਹੈ, ਜਦਕਿ ਤਿੰਨ ਭਾਰਤੀ ਟਾਪ-10 ਵਿਚ ਬਣੇ ਹੋਏ ਹਨ। PunjabKesariਐੱਸ. ਐੱਸ. ਪੀ. ਚੌਰੱਸੀਆ 7 ਅੰਡਰ 63 ਦੇ ਕਾਰਡ ਨਾਲ 8 ਅੰਡਰ ਦੇ ਕੁਲ ਸਕੋਰ ਨਾਲ ਸਾਂਝੇ ਤੌਰ 'ਤੇ ਸੱਤਵੇਂ ਸਥਾਨ 'ਤੇ ਖਿਸਕ ਗਿਆ ਹੈ। ਸ਼ਿਵ ਕਪੂਰ ਨੇ 69 ਦਾ ਕਾਰਡ ਖੇਡਿਆ, ਜਿਸ ਨਾਲ ਉਸਦਾ ਕੁਲ ਸਕੋਰ 7 ਅੰਡਰ ਹੈ ਤੇ ਉਹ ਸਾਂਝੇ ਤੌਰ 'ਤੇ 9ਵੇਂ ਸਥਾਨ 'ਤੇ ਚੱਲ ਰਿਹਾ ਹੈ।PunjabKesari


Related News