ਅਸਗਰ ਅਫਗਾਨ ਦੇ ਸੰਨਿਆਸ ''ਤੇ ਭਾਵੁਕ ਹੋਏ ਰਾਸ਼ਿਦ ਖ਼ਾਨ, ਟਵੀਟ ਕਰਕੇ ਆਖੀ ਇਹ ਗੱਲ

Monday, Nov 01, 2021 - 12:18 PM (IST)

ਅਸਗਰ ਅਫਗਾਨ ਦੇ ਸੰਨਿਆਸ ''ਤੇ ਭਾਵੁਕ ਹੋਏ ਰਾਸ਼ਿਦ ਖ਼ਾਨ, ਟਵੀਟ ਕਰਕੇ ਆਖੀ ਇਹ ਗੱਲ

ਆਬੂ ਧਾਬੀ- ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖ਼ਾਨ ਨੇ ਐਤਵਾਰ ਨੂੰ ਕਿਹਾ ਕਿ ਸਾਬਕਾ ਕਪਤਾਨ ਅਸਗਰ ਅਫ਼ਗਾਨ ਉਨ੍ਹਾਂ ਦੇ ਮੇਂਟੋਰ ਰਹੇ ਹਨ ਤੇ ਟੀ-20 ਵਰਲਡ ਕੱਪ ਦੇ ਦਰਮਿਆਨ ਉਨ੍ਹਾਂ ਦੇ ਸੰਨਿਆਸ ਲੈਣ ਦੇ ਫ਼ੈਸਲੇ ਨੂੰ ਸਵੀਕਾਰ ਕਰਨਾ ਉਨ੍ਹਾਂ ਲਈ ਮੁਸ਼ਕਲ ਹੈ। ਅਫਗਾਨਿਸਤਾਨ ਨੇ ਨਾਮੀਬੀਆ 'ਤੇ 62 ਦੌੜਾਂ ਦੀ ਸ਼ਾਨਦਾਰ ਜਿੱਤ ਨਾਲ ਆਪਣੇ ਸਾਬਕਾ ਕਪਤਾਨ ਨੂੰ ਚੰਗੀ ਵਿਦਾਈ ਦਿੱਤੀ ਤੇ ਟੂਰਨਾਮੈਂਟ 'ਚ ਸੈਮੀਫ਼ਾਈਨਲ ਦੀਆਂ ਉਮੀਦਾਂ ਜ਼ਿੰਦਾ ਰੱਖੀਆਂ।

ਰਾਸ਼ਿਦ ਨੇ ਟਵੀਟ ਕੀਤਾ ਕਿ ਮਹਾਨ ਖਿਡਾਰੀ ਅਸਗਰ ਅਫਗਾਨ ਦੇ ਸੰਨਿਆਸ ਦੇ ਫ਼ੈਸਲੇ ਨੂੰ ਸਵੀਕਾਰ ਕਰਨਾ ਕਾਫ਼ੀ ਮੁਸ਼ਕਲ ਹੈ। ਉਹ ਮੇਰੇ ਤੇ ਟੀਮ ਦੇ ਕਈ ਨੌਜਵਾਨ ਖਿਡਾਰੀਆਂ ਦੇ ਮੇਂਟੋਰ ਰਹੇ ਹਨ। ਉਨ੍ਹਾਂ ਦੀਆਂ ਉਪਲੱਬਧੀਆਂ ਤੇ ਕੁਰਬਾਨੀਆਂ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਹੈ। ਤੁਹਾਡੀ ਕਾਫ਼ੀ ਕਮੀ ਮਹਿਸੂਸ ਹੋਵੇਗੀ ਵੀਰ ਜੀ।


author

Tarsem Singh

Content Editor

Related News