PSL : ਬਾਬਰ ਆਜ਼ਮ ਤੇ ਰਾਸ਼ਿਦ ਖ਼ਾਨ ਦੀ ਦੋਸਤੀ ਨੇ ਜਿੱਤਿਆ ਸਾਰਿਆਂ ਦਾ ਦਿਲ, ਵਾਇਰਲ ਹੋਈ ਤਸਵੀਰ

Friday, Jun 18, 2021 - 04:13 PM (IST)

PSL : ਬਾਬਰ ਆਜ਼ਮ ਤੇ ਰਾਸ਼ਿਦ ਖ਼ਾਨ ਦੀ ਦੋਸਤੀ ਨੇ ਜਿੱਤਿਆ ਸਾਰਿਆਂ ਦਾ ਦਿਲ, ਵਾਇਰਲ ਹੋਈ ਤਸਵੀਰ

ਸਪੋਰਟਸ ਡੈਸਕ— ਕ੍ਰਿਕਟ ਮੈਚਾਂ ਦੇ ਦੌਰਾਨ ਅਕਸਰ ਕੁਝ ਅਜਿਹਾ ਦੇਖਣ ਨੂੰ ਮਿਲ ਜਾਂਦਾ ਹੈ ਜੋ ਸਾਰਿਆਂ ਦਾ ਦਿਲ ਜਿੱਤ ਲੈਂਦਾ ਹੈ। ਅਜਿਹਾ ਹੀ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 2021 ਦੇ ਮੈਚ ਦੇ ਦੌਰਾਨ ਬਾਬਰ ਆਜ਼ਮ ਤੇ ਰਾਸ਼ਿਦ ਖ਼ਾਨ ਵਿਚਾਲੇ ਦੇਖਣ ਨੂੰ ਮਿਲਿਆ। ਇਨ੍ਹਾਂ ਦੀ ਦੋਸਤੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਤੇ ਹੁਣ ਇਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਕਰਾਚੀ ਕਿੰਗਜ਼ ਤੇ ਲਾਹੌਰ ਕਲੰਦਰਸ ਵਿਚਾਲੇ ਵੀਰਵਾਰ ਨੂੰ ਪੀ. ਐੱਸ. ਐੱਲ. ਦਾ ਮੈਚ ਹੋਇਆ। ਇਸ ਦੌਰਾਨ ਕਰਾਚੀ ਕਿੰਗਜ਼ ਦੇ ਲਈ ਬਾਬਰ ਆਜ਼ਮ ਨੇ 54 ਤੇ ਸਟਾਰ ਸਪਿਨਰ ਰਾਸ਼ਿਦ ਖ਼ਾਨ ਨੇ ਚਾਰ ਓਵਰ ’ਚ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਦੋਂ ਇਹ ਦੋਵੇਂ ਆਹਮੋ-ਸਾਹਮਣੇ ਹੁੰਦੇ ਹਨ ਤਾਂ ਸਖ਼ਤ ਟੱਕਰ ਦੇਖਣ ਨੂੰ ਮਿਲਦੀ ਹੈ ਪਰ ਇਨ੍ਹਾਂ ਦੀ ਇਕ ਤਸਵੀਰ ਦੋਸਤੀ ਦੀ ਮਿਸਾਲ ਬਣ ਗਈ ਹੈ ਤੇ ਇਸ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਆਫ਼ੀਸ਼ੀਅਲ ਟਵਿੱਟਰ ਹੈਂਡਲ ’ਤੇ ਵੀ ਸ਼ੇਅਰ ਕੀਤਾ ਗਿਆ ਹੈ।

ਇਸ ਤਸਵੀਰ ’ਚ ਰਾਸ਼ਿਦ ਨੂੰ ਬਾਬਰ ਦੀ ਮਦਦ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪੀ. ਐੱਸ. ਐੱਲ. ਨੇ ਲਿਖਿਆ, ਤੁਹਾਡੇ ਲਈ, ਮੇਰੇ ਲਈ, ਸਾਰਿਆਂ ਲਈ...ਦੋਸਤੀ।’’ ਅਫ਼ਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖ਼ਾਨ ਕਾਫ਼ੀ ਮਿਲਨਸਾਰ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੌਰਾਨ ਹੋਰਨਾਂ ਦੇਸ਼ਾਂ ਦੇ ਕ੍ਰਿਕਟਰਾਂ ਨਾਲ ਵੀ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦੇ ਸਨ। 


author

Tarsem Singh

Content Editor

Related News