ਰਾਸ਼ਿਦ ਨੇ ਟਾਪ-5 ਟੀ20 ਅੰਤਰਾਸ਼ਟਰੀ ਖਿਡਾਰੀਆਂ ’ਚ ਕੋਹਲੀ ਤੇ ਹਾਰਦਿਕ ਨੂੰ ਰੱਖਿਆ
Thursday, Oct 14, 2021 - 02:28 AM (IST)
ਦੁਬਈ- ਅਫਗਾਨੀਸਤਾਨ ਦੇ ਸਟਾਰ ਰਾਸ਼ਿਦ ਖਾਨ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਵਿਸ਼ਵ ਕੱਪ ਦੇ ਟਾਪ-5 ਟੀ-20 ਖਿਡਾਰੀਆਂ ’ਚ ਸ਼ਾਮਲ ਕੀਤਾ ਹੈ। ਉਸ ਨੇ ਕਿਹਾ ਕਿ ਇਹ ਦੋਨੋਂ ਕਿਸੇ ਵੀ ਤਰ੍ਹਾਂ ਦੇ ਹਾਲਾਤ ’ਚ ਆਪਣੀ ਟੀਮ ਲਈ ਮੈਚ ਜਿੱਤਣ ਦੀ ਸਮਰੱਥਾ ਰੱਖਦੇ ਹਨ। ਰਾਸ਼ਿਦ ਨੇ ਦੱਖਣੀ ਅਫਰੀਕਾ ਦੇ ਚੌਟੀ ਦੇ ਏ. ਬੀ. ਡਿਵੀਲੀਅਰਸ, ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਤੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕੀਰੋਨ ਪੋਲਾਰਡ ਨੂੰ ਵੀ 17 ਅਕਤੂਬਰ ਤੋਂ ਯੂ. ਏ. ਈ. ਅਤੇ ਓਮਾਨ ’ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਟਾਪ-5 ਟੀ-20 ਕ੍ਰਿਕਟਰਾਂ ’ਚ ਸ਼ਾਮਲ ਕੀਤਾ ਹੈ।
ਇਹ ਖ਼ਬਰ ਪੜ੍ਹੋ- ਵਿਦਿਤ ਦੀ ਸ਼ਾਨਦਾਰ ਖੇਡ, ਬਰੂਟਲ ਬਿਸ਼ਪ ਨੇ ਬਣਾਈ ਬੜ੍ਹਤ
ਵਿਰਾਟ ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਵਿਚ ਸਭ ਤੋਂ ਜ਼ਿਆਦਾ 3159 ਦੌੜਾਂ ਬਣਾਈਆਂ ਹਨ ਤੇ ਉਸਦਾ ਔਸਤ 52.65 ਹੈ ਜੋ ਘੱਟ ਤੋਂ ਘੱਟ 20 ਪਾਰੀਆਂ ਖੇਡਣ ਵਾਲੇ ਬੱਲੇਬਾਜ਼ਾਂ 'ਚ ਸਰਵਸ੍ਰੇਸ਼ਠ ਹੈ। ਰਾਸ਼ਿਦ ਨੇ ਕਿਹਾ ਕਿ ਅਸਲ ਵਿਚ ਵਿਕਟ 'ਤੇ ਨਿਰਭਰ ਨਹੀਂ ਕਰਦਾ, ਵਿਕਟ ਕਿਸੇ ਤਰ੍ਹਾਂ ਦਾ ਵੀ ਹੋਵੇ ਇਸ ਨਾਲ ਫਰਕ ਨਹੀਂ ਪੈਂਦਾ। ਉਹ ਉਨ੍ਹਾਂ ਖਿਡਾਰੀਆਂ ਵਿਚ ਹੈ ਜੋ ਵਧੀਆ ਪ੍ਰਦਰਸ਼ਨ ਕਰੇਗਾ। ਕੋਹਲੀ ਆਪਣੇ ਚੌਥੇ ਟੀ-20 ਵਿਸ਼ਵ ਕੱਪ ਵਿਚ ਹਿੱਸਾ ਲੈਣਗੇ। ਉਨ੍ਹਾਂ ਨੇ ਪਿਛਲੇ 2 ਵਿਸ਼ਵ ਕੱਪ ਵਿਚ ਟੂਰਨਾਮੈਂਟ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਸੀ। ਉਹ ਵਿਸ਼ਵ ਕੱਪ ਤੋਂ ਬਾਅਦ ਟੀ-20 ਸਵਰੂਪ ਦੀ ਕਪਤਾਨੀ ਛੱਡ ਦੇਣਗੇ। ਰਾਸ਼ਿਦ ਖਾਨ ਨੇ ਕਿਹਾ ਕਿ ਟੀਚੇ ਦਾ ਪਿੱਛਾ ਕਰਦੇ ਹੋਏ ਪੋਲਾਰਡ ਤੇ ਪੰਡਯਾ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਮੇਰੇ ਲਈ ਅਜਿਹਾ ਪ੍ਰਮੁੱਖ ਬੱਲੇਬਾਜ਼ ਹੋਣਗੇ ਜੋ ਆਖਰੀ ਚਾਰ ਪੰਜ ਓਵਰਾਂ ਵਿਚ 80-90 ਦੌੜਾਂ ਦਾ ਟੀਚਾ ਵੀ ਹਸਲ ਕਰ ਸਕਦੇ ਹਨ। ਉਹ ਅਜਿਹੇ ਬੱਲੇਬਾਜ਼ ਹਨ ਜੋ ਤੁਹਾਡੇ ਲਈ ਆਸਾਨੀ ਨਾਲ ਇਹ ਭੂਮਿਕਾ ਨਿਭਾ ਸਕਦੇ ਹਨ।
ਇਹ ਖ਼ਬਰ ਪੜ੍ਹੋ- ਨਵੀਆਂ IPL ਟੀਮਾਂ ਨੂੰ ਖਰੀਦਣ ਲਈ ਟੈਂਡਰ ਦਸਤਾਵੇਜ਼ ਲੈਣ ਦਾ ਸਮਾਂ ਵਧਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।