ਰਾਸ਼ਿਦ ਸੰਯੁਕਤ 25ਵੇਂ ਸਥਾਨ ''ਤੇ, ਕੈਨੇਡਾ ਦਾ ਲੀ ਬਣਿਆ ਇੰਡੋਨੇਸ਼ੀਆ ਮਾਸਟਰਸ ਦਾ ਚੈਂਪੀਅਨ
Sunday, Nov 03, 2024 - 06:23 PM (IST)
ਜਕਾਰਤਾ, (ਭਾਸ਼ਾ) ਭਾਰਤੀ ਗੋਲਫਰ ਰਾਸ਼ਿਦ ਖਾਨ ਐਤਵਾਰ ਨੂੰ ਇੱਥੇ ਬੀਐਨਆਈ ਇੰਡੋਨੇਸ਼ੀਆ ਮਾਸਟਰਜ਼ ਦੇ ਆਖਰੀ ਦੌਰ ਵਿਚ 71 ਦਾ ਕਾਰਡ ਖੇਡ ਕੇ ਸੰਯੁਕਤ 25ਵੇਂ ਸਥਾਨ 'ਤੇ ਰਹੇ। ਪਹਿਲੇ ਦੋ ਗੇੜਾਂ ਵਿੱਚ 67-67 ਦੇ ਕਾਰਡ ਖੇਡਣ ਤੋਂ ਬਾਅਦ ਉਹ ਸਾਂਝੇ ਤੀਜੇ ਸਥਾਨ ’ਤੇ ਸੀ ਪਰ ਤੀਜੇ ਗੇੜ ਵਿੱਚ 72 ਅਤੇ ਚੌਥੇ ਰਾਊਂਡ ਵਿੱਚ 71 ਦੇ ਕਾਰਡ ਕਾਰਨ ਉਹ ਕੁੱਲ 11 ਅੰਡਰ ਦੇ ਸਕੋਰ ਨਾਲ ਟੇਬਲ ਤੋਂ ਹੇਠਾਂ ਖਿਸਕ ਗਿਆ। ਭਾਰਤ ਦੇ ਐਸਐਸਪੀ ਚੌਰਸੀਆ (68) ਸੱਤ ਅੰਡਰ ਨਾਲ 41ਵੇਂ ਸਥਾਨ 'ਤੇ ਰਹੇ ਜਦਕਿ 2023 ਦੇ ਚੈਂਪੀਅਨ ਗਗਨਜੀਤ ਭੁੱਲਰ (72) 44ਵੇਂ ਸਥਾਨ 'ਤੇ ਰਹੇ। ਕੈਨੇਡਾ ਦੇ ਰਿਚਰਡ ਲੀ ਚੌਥੇ ਦੌਰ ਵਿੱਚ 70 ਦਾ ਕਾਰਡ ਖੇਡ ਕੇ 23 ਅੰਡਰ ਦੇ ਕੁੱਲ ਸਕੋਰ ਨਾਲ ਜੇਤੂ ਬਣੇ। ਉਸਨੇ ਆਪਣਾ ਤੀਜਾ ਏਸ਼ੀਅਨ ਟੂਰ ਖਿਤਾਬ ਜਿੱਤਿਆ ਤੇ ਸੱਤ ਸਾਲਾਂ ਦੇ ਖਿਤਾਬ ਦੇ ਸੋਕੇ ਨੂੰ ਖਤਮ ਕੀਤਾ।