ਸਸੇਕਸ ਵਲੋਂ ਸਾਰੇ ਟੀ-20 ਗਰੁਪ ਮੈਚਾਂ ''ਚ ਖੇਡਣਗੇ ਰਾਸ਼ਿਦ ਖਾਨ

Wednesday, Aug 01, 2018 - 04:45 PM (IST)

ਸਸੇਕਸ ਵਲੋਂ ਸਾਰੇ ਟੀ-20 ਗਰੁਪ ਮੈਚਾਂ ''ਚ ਖੇਡਣਗੇ ਰਾਸ਼ਿਦ ਖਾਨ

ਲੰਡਨ : ਅਫਗਾਨਿਸਤਾਨ ਦੇ ਰਾਸ਼ਿਦ ਖਾਨ ਸਸੇਕਸ ਦੇ ਵਲੋਂ ਟੀ-20 ਬਲਾਸਟ ਮੁਕਾਬਲੇ ਦੇ ਸਾਰੇ ਗਰੁਪ ਮੈਚਾਂ ਲਈ ਉਪਲੱਬਧ ਰਹਿਣਗੇ ਜਿਸ ਨਾਲ ਇਸ ਕਾਊਂਟੀ ਟੀਮ ਦੇ ਨਾਕਆਊਟ 'ਚ ਪਹੁੰਚਣ ਦੀ ਸੰਭਾਵਨਾ ਵੱਧ ਗਈ ਹੈ। ਵਿਸ਼ਵ ਦੇ ਨੰਬਰ ਇਕ ਟੀ-20 ਗੇਂਦਬਾਜ਼ ਰਾਸ਼ਿਦ ਖਾਨ ਨੇ ਕੈਰੇਬੀਆਈ ਪ੍ਰੀਮੀਅਰ ਲੀਗ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਹ ਸਸੇਕਸ ਦੇ ਬਾਕੀ ਬਚੇ 7 ਮੈਚਾਂ ਲਈ ਉਪਲੱਬਧ ਰਹਿਣਗੇ। ਸਸੇਕਸ ਅਜੇ ਗਰੁਪ 'ਚ  ਚੌਥੇ ਸਥਾਨ 'ਤੇ ਹੈ।


Related News