ਨੇਪਾਲ ਨੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਲਾਮੀਛਾਨੇ ਨੂੰ ਟੀਮ ’ਚ ਕੀਤਾ ਸ਼ਾਮਲ

Wednesday, Feb 15, 2023 - 01:10 PM (IST)

ਨੇਪਾਲ ਨੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਲਾਮੀਛਾਨੇ ਨੂੰ ਟੀਮ ’ਚ ਕੀਤਾ ਸ਼ਾਮਲ

ਕੀਰਤੀਪੁਰ (ਵਾਰਤਾ)– ਜ਼ਮਾਨਤ ’ਤੇ ਜੇਲ੍ਹ ਵਿਚੋਂ ਬਾਹਰ ਆਏ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਕ੍ਰਿਕਟਰ ਸੰਦੀਪ ਲਾਮੀਛਾਨੇ ਨੂੰ ਨਾਮੀਬੀਆ ਵਿਰੁੱਧ ਮੰਗਲਵਾਰ ਨੂੰ ਖੇਡੇ ਗਏ ਵਨ ਡੇ ਮੈਚ ਲਈ ਨੇਪਾਲ ਦੀ ਆਖਰੀ-11 ਵਿਚ ਸ਼ਾਮਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਈ ਫ੍ਰੈਂਚਾਈਜ਼ੀ ਲੀਗਾਂ ਵਿਚ ਖੇਡ ਚੁੱਕੇ ਲਾਮੀਛਾਨੇ ਨੂੰ ਇਕ 17 ਸਾਲਾ ਕੁੜੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਅਕਤੂਬਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਜਨਵਰੀ 2023 ਵਿਚ ਇਸ ਖਿਡਾਰੀ ਨੂੰ ਜ਼ਮਾਨਤ ਮਿਲ ਗਈ।

ਕ੍ਰਿਕਟ ਐਸੋਸੀਏਸ਼ਨ ਆਫ ਨੇਪਾਲ (ਸੀ. ਏ. ਏ.) ਨੇ ਜ਼ਮਾਨਤ ਮਿਲਣ ’ਤੇ ਲਾਮੀਛਾਨੇ ਦੇ ਉੱਪਰੋਂ ਪਾਬੰਦੀ ਹਟਾ ਲਈ। ਨਾਮੀਬੀਆ ਤੇ ਸਕਾਟਲੈਂਡ ਵਿਰੁੱਧ ਹੋਣ ਵਾਲੀ ਤਿਕੋਣੀ ਲੜੀ ਲਈ ਲਾਮੀਛਾਨੇ ਨੂੰ ਅਭਿਆਸ ਕੈਂਪ ਵਿਚ ਸ਼ਾਮਲ ਕੀਤਾ ਗਿਆ, ਜਿਸ ਨੂੰ ਲੈ ਕੇ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਚ ਕਈ ਜਗ੍ਹਾ ਵਿਰੋਧ ਪ੍ਰਦਰਸ਼ਨ ਵੀ ਹੋਏ।


author

cherry

Content Editor

Related News