ਮੈਚ ਲਈ ਵੇਨਿਊ ਨਾ ਮਿਲਣ ''ਤੇ ਕਲੱਬ ਬੰਦ ਕਰ ਸਕਦਾ ਹੈ ਮਿਨਰਵਾ ਪੰਜਾਬ

Saturday, Apr 06, 2019 - 02:39 PM (IST)

ਮੈਚ ਲਈ ਵੇਨਿਊ ਨਾ ਮਿਲਣ ''ਤੇ ਕਲੱਬ ਬੰਦ ਕਰ ਸਕਦਾ ਹੈ ਮਿਨਰਵਾ ਪੰਜਾਬ

ਨਵੀਂ ਦਿੱਲੀ— ਮਿਨਰਵਾ ਪੰਜਾਬ ਦੇ ਮਾਲਕ ਰੰਜੀਤ ਬਜਾਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਈ ਨੂੰ ਹੋਣ ਵਾਲੇ ਏ.ਐੱਫ.ਸੀ. ਕੱਪ ਮੈਚ ਦੇ ਆਯੋਜਨ ਲਈ ਵੇਨਿਊ ਨਹੀਂ ਮਿਲਣ ਕਾਰਨ ਉਹ ਕਲੱਬ ਬੰਦ ਕਰਨ ਦੀ ਸੋਚ ਰਹੇ ਹਨ। ਮਿਨਰਵਾ ਨੂੰ ਗਰੁੱਪ ਈ. ਦੇ ਮੈਚ 'ਚ ਨੇਪਾਲ ਦੇ ਮਨਾਂਗ ਮਾਰਸ਼ੀਆਂਗਡੀ ਕਲੱਬ ਨਾਲ ਖੇਡਣਾ ਹੈ।

ਬਜਾਜ ਨੇ ਦਾਅਵਾ ਕੀਤਾ ਕਿ ਉੜੀਸਾ ਸਰਕਾਰ ਨੇ ਪਹਿਲਾਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਆਯੋਜਨ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਬਾਅਦ 'ਚ ਏ.ਆਈ.ਐੱਫ.ਐੱਫ. ਦੇ ਦਬਾਅ 'ਚ ਵਾਪਸ ਲੈ ਲਈ। ਏ.ਆਈ.ਐੱਫ.ਐੱਫ. ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਸਟੇਡੀਅਮ ਉੜੀਸਾ ਸਰਕਾਰ ਦਾ ਹੈ। ਬਜਾਜ ਨੇ ਕਿਹਾ, ''ਅਸੀਂ ਕਲੱਬ ਬੰਦ ਕਰਨ ਦੀ ਸੋਚ ਰਹੇ ਹਾਂ। ਅਜਿਹੇ ਦੇਸ਼ 'ਚ ਖੇਡਣ ਦਾ ਕੀ ਫਾਇਦਾ ਜਦੋਂ ਰਾਸ਼ਟਰੀ ਮਹਾਸੰਘ ਕਲੱਬਾਂ ਨੂੰ ਨਿਰਾਸ਼ ਕਰਨ ਦੀ ਕੋਸ਼ਿਸ ਕਰ ਰਿਹਾ ਹੋਵੇ। ਉੜੀਸਾ ਦੇ ਮੁੱਖਮੰਤਰੀ ਦੀ ਇਜਾਜ਼ਤ ਦੇ ਬਾਅਦ ਏ.ਆਈ.ਐੱਫ.ਐੱਫ. ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।''


author

Tarsem Singh

Content Editor

Related News