ਰਾਸ਼ਟਰੀ ਰਾਈਫ਼ਲ ਸੰਘ : ਰਨਿੰਦਰ ਸਿੰਘ ਚੌਥੀ ਵਾਰ ਬਣੇ ਪ੍ਰਧਾਨ, ਆਪਣੇ ਵਿਰੋਧੀ ਨੂੰ 56-3 ਨਾਲ ਹਰਾਇਆ
Saturday, Sep 18, 2021 - 07:23 PM (IST)
ਸਪੋਰਟਸ ਡੈਸਕ- ਰਨਿੰਦਰ ਸਿੰਘ ਇਕ ਵਾਰ ਫਿਰ ਤੋਂ ਭਾਰਤੀ ਰਾਸ਼ਟਰੀ ਰਾਈਫ਼ਲ ਸੰਘ ਦੇ ਪ੍ਰਧਾਨ ਚੁਣੇ ਗਏ ਹਨ। 54 ਸਾਲਾ ਰਨਿੰਦਰ ਚੌਥੀ ਵਾਰ ਇਸ ਅਹੁਦੇ 'ਤੇ ਕਾਬਜ ਹੋਏ ਹਨ। ਉਨ੍ਹਾਂ ਨੇ ਪ੍ਰਧਾਨ ਦੇ ਅਹੁਦੇ ਦੀ ਚੋਣ 'ਚ ਬੀ. ਐੱਸ. ਪੀ. ਦੇ ਸੰਸਦ ਮੈਂਬਰ ਸ਼ਿਆਮ ਸਿੰਘ ਯਾਦਵ ਨੂੰ 56-3 ਨਾਲ ਹਰਾਇਆ। ਰਨਿੰਦਰ ਹੁਣ 2021 ਤੋਂ 2025 ਤਕ, ਚਾਰ ਸਾਲ ਲਈ ਇਸ ਅਹੁਦੇ 'ਤੇ ਕਾਬਜ਼ ਰਹਿਣਗੇ। ਮੋਹਾਲੀ 'ਚ ਹੋਈਆਂ ਚੋਣਾਂ 'ਚ ਕੰਵਰ ਸੁਲਤਾਨ ਸਿੰਘ ਨੇ ਡੀ. ਵੀ. ਸੀਤਾਰਾਮ ਰਾਵ ਨੂੰ ਹਰਾਇਆ ਤੇ ਜਨਰਲ ਸਕੱਤਰ ਬਣੇ। ਜਦਕਿ ਰਣਦੀਪ ਮਾਨ ਖ਼ਜ਼ਾਨਚੀ ਬਣੇ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਈਫ਼ਲ ਸੰਘ ਨੂੰ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਸੰਘ ਤੋਂ ਮਾਨਤਾ ਮਿਲੀ ਹੋਈ ਹੈ। ਇਸ ਤੋਂ ਇਲਾਵਾ ਇਸ ਸੰਘ ਨੂੰ ਏਸ਼ੀਆਈ ਨਿਸ਼ਾਨੇਬਾਜ਼ੀ ਮਹਾਸੰਘ, ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਸੰਘ, ਦੱਖਣੀ ਏਸ਼ੀਆਈ ਨਿਸ਼ਾਨੇਬਾਜ਼ੀ ਸੰਘ ਤੇ ਭਾਰਤੀ ਓਲੰਪਿਕ ਸੰਘ ਤੋਂ ਵੀ ਮਾਨਤਾ ਮਿਲੀ ਹੋਈ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਈਫ਼ਲ ਸੰਘ ਦੇ ਤਹਿਤ 53 ਸੂਬਾ ਸੰਘ ਆਉਂਦੇ ਹਨ। ਇਸ ਦੇ ਤਹਿਤ ਰਾਸ਼ਟਰੀ, ਸੂਬਾ, ਜ਼ਿਲਾ ਤੇ ਕਲੱਬ ਪੱਧਰ 'ਤੇ ਨਿਯਮਿਤ ਤੌਰ 'ਤੇ ਟੂਰਨਾਮੈਂਟ ਹੁੰਦੇ ਰਹਿੰਦੇ ਹਨ।