ਰਾਣੀ ਦੀ ਟੀਮ ''ਚ ਵਾਪਸੀ, ਪਰ ਸਵਿਤਾ ਕਰੇਗੀ ਭਾਰਤੀ ਮਹਿਲਾ ਟੀਮ ਦੀ ਅਗਵਾਈ
Tuesday, Apr 05, 2022 - 06:41 PM (IST)
ਨਵੀਂ ਦਿੱਲੀ- ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਨੇ ਨੀਦਰਲੈਂਡ ਦੇ ਖ਼ਿਲਾਫ਼ ਆਗਾਮੀ ਐੱਫ. ਆਈ. ਐੱਚ. ਪ੍ਰੋ ਲੀਗ ਮੁਕਾਬਲਿਆਂ ਲਈ ਮੰਗਲਵਾਰ ਨੂੰ ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ 22 ਮੈਂਬਰੀ ਮਹਿਲਾ ਹਾਕੀ ਟੀਮ 'ਚ ਵਾਪਸੀ ਕੀਤੀ। ਟੀਮ 'ਚ ਮਿਡਫੀਲਡਰ ਮਹਿਮਾ ਚੌਧਰੀ ਤੇ ਸਟ੍ਰਾਈਕਰ ਐਸ਼ਰਵਿਆ ਰਾਜੇਸ਼ ਚਵਹਾਣ ਦੇ ਰੂਪ 'ਚ ਦੋ ਨਵੇਂ ਚਿਹਰੇ ਵੀ ਸ਼ਾਮਲ ਹਨ ਜੋ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਹੋਣ ਵਾਲੇ ਦੋ ਮੈਚਾਂ 'ਚ ਸੀਨੀਅਰ ਟੀਮ 'ਚ ਡੈਬਿਊ ਕਰਨਗੇ।
ਇਹ ਵੀ ਪੜ੍ਹੋ : ਖੰਨਾ ਦੇ ਤਰੁਣ ਸ਼ਰਮਾ ਨੇ ਕੌਮਾਂਤਰੀ ਪੈਰਾ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ
ਰਾਣੀ ਦੀ ਅਗਵਾਈ 'ਚ ਭਾਰਤੀ ਟੀਮ ਪਿਛਲੇ ਸਾਲ ਟੋਕੀਓ ਓਲੰਪਿਕ 'ਚ ਚੌਥੇ ਸਥਾਨ 'ਤੇ ਰਹੀ ਸੀ। ਇਹ ਸਟਾਰ ਸਟ੍ਰਾਈਕਰ ਸੱਟ ਦਾ ਸ਼ਿਕਾਰ ਹੋਣ ਕਾਰਨ ਇਸ ਤੋਂ ਬਾਅਦ ਰਾਸ਼ਟਰੀ ਟੀਮ 'ਚ ਜਗ੍ਹਾ ਨਹੀਂ ਬਣਾ ਸਕੀ ਸੀ। ਰਾਣੀ ਦੀ ਵਾਪਸੀ ਦੇ ਬਾਵਜੂਦ ਗੋਲਕੀਪਰ ਸਵਿਤਾ ਟੀਮ ਦੀ ਕਪਤਾਨ ਬਣੀ ਰਹੇਗੀ, ਜਦਕਿ ਦੀਪ ਗ੍ਰੇਸ ਏਕਾ ਉਪ ਕਪਤਾਨ ਬਣੀ ਰਹੇਗੀ। ਭਾਰਤ ਨੂੰ ਹਾਲਾਂਕਿ ਟੋਕੀਓ ਓਲੰਪਿਕ 'ਚ ਹਿੱਸਾ ਲੈਣ ਵਾਲੀ ਸਲੀਮਾ ਟੇਟੇ, ਸ਼ਰਮਿਲਾ ਦੇਵੀ ਤੇ ਲਾਲਰੇਮਸਿਆਮੀ ਦੀਆਂ ਸੇਵਾਵਾਂ ਨਹੀਂ ਮਿਲ ਸਕਣਗੀਆਂ ਜੋ ਕਿ ਦੱਖਣੀ ਅਫ਼ਰੀਕਾ 'ਚ ਜੂਨੀਅਰ ਵਿਸ਼ਵ ਕੱਪ 'ਚ ਹਿੱਸਾ ਲੈ ਰਹੀਆਂ ਹਨ।
ਇਹ ਵੀ ਪੜ੍ਹੋ : ਮੈਕਸਵੈੱਲ ਮੁੰਬਈ ਖ਼ਿਲਾਫ਼ 9 ਅਪ੍ਰੈਲ ਦੇ ਮੈਚ ਲਈ ਰਹਿਣਗੇ ਉਪਲੱਬਧ : RCB ਕੋਚ ਹੇਸਨ
ਟੀਮ ਇਸ ਤਰ੍ਹਾਂ ਹੈ :
ਗੋਲਕੀਪਰ : ਸਵਿਤਾ (ਕਪਤਾਨ), ਰਜਨੀ ਏਤੀਮਾਰਪੂ
ਡਿਫੈਂਸ ਲਾਈਨ : ਦੀਪ ਗ੍ਰੇਸ ਏਕਾ (ਉਪ-ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ, ਰਸ਼ਮਿਤਾ ਮਿੰਜ, ਸੁਮਨ ਦੇਵੀ ਥੌਡਮ
ਮਿਡਲ ਲਾਈਨ : ਨਿਸ਼ਾ, ਸੁਸ਼ੀਲਾ ਚਾਨੂ ਪੁਖਰਾਮਬਮ, ਜੋਤੀ, ਨਵਜੋਤ ਕੌਰ, ਮੋਨਿਕਾ, ਨਮਿਤਾ ਟੋਪੋ, ਸੋਨਿਕਾ, ਨੇਹਾ, ਮਹਿਮਾ ਚੌਧਰੀ।
ਅਡਵਾਂਸ ਲਾਈਨ : ਐਸ਼ਵਰਿਆ ਰਾਜੇਸ਼ ਚਵਹਾਣ, ਨਵਨੀਤ ਕੌਰ, ਰਾਜਵਿੰਦਰ ਕੌਰ, ਰਾਣੀ ਰਾਮਪਾਲ, ਮਰੀਆਨੈ ਕੁਜੂਰ।
ਸਟੈਂਡ ਬਾਇ : ਉਪਾਸਨਾ ਸਿੰਘ, ਪ੍ਰੀਤੀ ਦੁਬੇ, ਵੰਦਨਾ ਕਟਾਰੀਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।