‘ਯੱਕਾ’ ਚਲਾਉਣ ਵਾਲੇ ਦੀ ਧੀ ‘ਖੇਲ ਰਤਨ’ ਨਾਲ ਸਨਮਾਨਿਤ, ਜਾਣੋ ਜੀਵਨ ਤੇ ਸਫਲਤਾਵਾਂ ਦੀ ਕਹਾਣੀ
Monday, Aug 31, 2020 - 03:50 PM (IST)
ਜਲੰਧਰ - ਰਾਣੀ ਰਾਮਪਾਲ, ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ, ਜਿਸ ਨੇ ਨਾ ਸਿਰਫ ਆਪਣੇ ਆਪ ਨੂੰ ਸਫਲਤਾ ਦੀ ਉੱਚਾਈ ’ਤੇ ਪਹੁੰਚਾਇਆ, ਸਗੋਂ ਆਪਣੇ ਖਿਡਾਰੀਆਂ ਨਾਲ ਦੇਸ਼ ਦਾ ਨਾਂ ਰੌਸ਼ਨ ਵੀ ਕੀਤਾ ਹੈ। ਹਰਿਆਣਾ ਦੀ ਧਰਮਨਗਰੀ ਕੁਰੂਕਸ਼ੇਤਰ ਦੇ ਸ਼ਾਹਾਬਾਦ ’ਚ ਪੈਦਾ ਹੋਈ ਰਾਣੀ ਨੂੰ ਮਹਿਲਾ ਹਾਕੀ ਟੀਮ ਦੀ ਰਾਣੀ ਕਿਹਾ ਜਾਵੇ ਤਾਂ, ਗਲਤ ਨਹੀਂ। ਕੋਰੋਨਾ ਕਾਲ ਦੇ ਚਲਦਿਆਂ ਰਾਣੀ ਰਾਮਪਾਲ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵਰਚੁਅਲ ਤਰੀਕੇ ਨਾਲ ਰਾਜੀਵ ਗਾਂਧੀ ਖੇਲ ਰਤਨ ਨਾਲ ਨਿਵਾਜਿਆ। ਕਾਬਿਲੇ ਤਾਰੀਫ ਹੈ ਕਿ ਰਾਣੀ ਰਾਮਪਾਲ ਨੂੰ ਅਰਜੁਨ ਅਤੇ ਭੀਂਮ ਅਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।
ਰਾਣੀ ਨੂੰ ਮਿਲ ਚੁੱਕਾ ਹੈ ਪਦਮਸ਼੍ਰੀ ਪੁਰਸਕਾਰ
4 ਦਸੰਬਰ 1994 ਨੂੰ ਪੈਦਾ ਹੋਈ ਰਾਣੀ ਰਾਮਪਾਲ ਵਿਸ਼ਵ ਕੱਪ 2010 ’ਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ਦੀ ਸਭ ਤੋਂ ਛੋਟੀ ਉਮਰ (15) ਦੀ ਖਿਡਾਰਨ ਬਣੀ। ਇਸੇ ਸਾਲ ਰਾਣੀ ਰਾਮਪਾਲ ਨੂੰ ‘ਪਦਮਸ਼੍ਰੀ ਪੁਰਸਤਾਰ’ ਨਾਲ ਵੀ ਨਵਾਜਿਆ ਗਿਆ ਹੈ। ਰਾਣੀ ਦੀ ਅਗਵਾਈ ’ਚ ਭਾਰਤੀ ਟੀਮ ਨੇ ਮਹਿਲਾ ਏਸ਼ੀਆਈ ਕੱਪ 2017 ’ਚ ਇਤਿਹਾਸਕ ਜਿੱਤ ਹਾਸਲ ਕੀਤੀ ਅਤੇ 2018 ’ਚ ਏਸ਼ਿਆਈ ਖੇਡਾਂ ’ਚੋਂ ‘ਰਜਕ ਪਦਕ’ ਜਿੱਤਿਆ। ਪਹਿਲਾਂ ਉਸ ਨੇ ਐੱਫਆਈਐੱਚ ਹਾਕੀ 'ਚ ਸਭ ਤੋਂ ਉੱਤਮ ਖਿਡਾਰਨ ਐਲਾਨੀ ਗਈ ਤੇ ਦੂਸਰੀ ਵਿਸ਼ੇਸ਼ ਪ੍ਰਾਪਤੀ ਵਜੋਂ ਉਸ ਨੇ ਓਲੰਪਿਕ ਵਿਚ ਭਾਰਤ ਟੀਮ ਲਈ ਦਾਖ਼ਲਾ ਲੈ ਲਿਆ ਹੈ।
ਪਿਤਾ ਚਲਾਉਂਦੇ ਹਨ ਯੱਕਾ
ਰਾਣੀ ਦੀ ਕਹਾਣੀ ਉਸ ਦੇ ਹੌਂਸਲੇ ਅਤੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੀ ਸੰਘਰਸ਼ ਦੀ ਕਹਾਣੀ ਹੈ। ਰਾਣੀ ਦੇ ਪਿਤਾ ਰੋਜ਼ੀ-ਰੋਟੀ ਲਈ ਯੱਕਾ ਚਲਾਉਂਦੇ ਹਨ। ਰਾਣੀ ਆਪਣੇ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ। ਰਾਣੀ ਦੇ ਦੋ ਵੱਡੇ ਭਰਾ ਹਨ। ਇਕ ਭਰਾ ਕਿਸੇ ਦੁਕਾਨ ’ਚ ਸਹਾਇਕ ਦਾ ਕੰਮ ਕਰਦਾ ਹੈ ਅਤੇ ਇਕ ਭਰਾ ਤਰਖਾਣ ਹੈ। ਆਪਣੇ ਪ੍ਰਦਰਸ਼ਨ ਤੋਂ ਬਾਅਦ ਰਾਣੀ ਨੇ ਰੇਲਵੇ ਵਿੱਚ ਕਲਰਕ ਦੀ ਨੌਕਰੀ ਹਾਸਲ ਕੀਤੀ। ਉਸ ਨੇ ਟੀਮ ਦੇ ਨਾਲ-ਨਾਲ ਪਰਿਵਾਰ ਦੀ ਜ਼ਿੰਮੇਵਾਰੀ ਵੀ ਸੰਭਾਲੀ। ਰਾਣੀ ਦੇ ਜਨਮ ’ਤੇ ਉਸ ਦਾ ਪਹਿਲਾਂ ਨਾਂ ਰਾਣੀ ਸੀ ਪਰ ਬਾਅਦ ’ਚ ਉਸ ਦੇ ਪਿਤਾ ਨੇ ਰਾਣੀ ਦੇ ਨਾਮ ਰਾਮਪਾਲ ਵੀ ਲਗਾ ਦਿੱਤਾ।
ਰਾਣੀ ਦੀਆਂ ਪ੍ਰਾਪਤੀਆਂ
. ਜੂਨੀਅਰ ਹਾਕੀ ਵਰਲਡ ਕੱਪ 2013 ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਖੇਡਿਆ।
. 2010 ਵਿਚ 15 ਸਾਲ ਦੀ ਉਮਰ ਵਿਚ, ਉਹ ਮਹਿਲਾ ਵਿਸ਼ਵ ਕੱਪ ਵਿਚ ਸਭ ਤੋਂ ਛੋਟੀ ਖਿਡਾਰੀ ਬਣੀ।
. ਰੋਮਾਨੀਆ (ਅਰਜਨਟੀਨਾ) ਵਿੱਚ ਮਹਿਲਾ ਹਾਕੀ ਵਰਲਡ ਕੱਪ ਵਿੱਚ ਸੱਤ ਗੋਲ ਕਰਕੇ ਸਰਬੋਤਮ ਯੰਗ ਫਾਰਵਰਡ ਪੁਰਸਕਾਰ ਮਿਲਿਆ।
. ਜੂਨੀਅਰ ਵਿਸ਼ਵ ਕੱਪ ਵਿਚ ਤੀਜੇ ਸਥਾਨ 'ਤੇ ਇੰਗਲੈਂਡ ਖਿਲਾਫ ਖੇਡੇ ਮੈਚ ਵਿਚ ਦੋ ਗੋਲ ਕਰਕੇ 38 ਸਾਲਾਂ ਬਾਅਦ ਭਾਰਤ ਦੀ ਝੋਲੀ ਪਾਇਆ ਤਗਮਾ।
. 'ਯੰਗ ਪਲੇਅਰ ਆਫ ਦਿ ਟੂਰਨਾਮੈਂਟ' ਦਾ ਖਿਤਾਬ ਵੀ ਉਸ ਨੂੰ ਮਿਲਿਆ।
ਇਸ ਤਰ੍ਹਾਂ ਦਾ ਰਿਹਾ ਰਾਣੀ ਦੀ ਸਫਲਤਾ ਦਾ ਸਫਰ
ਬਚਪਣ ਵਿਚ ਰਾਣੀ ਕੋਲ ਨਾ ਖੇਡਣ ਲਈ ਜੁੱਤੀਆਂ ਸਨ ਅਤੇ ਨਾ ਹੀ ਹਾਕੀ ਕਿੱਟ ਪਰ ਉਸ ਕੋਲ ਖੇਡ ਲਈ ਜਨੂੰਨ ਜ਼ਰੂਰ ਸੀ। ਕੁਝ ਕਰਨ ਦੀ ਜ਼ਿੱਦ ਸੀ। ਰਾਣੀ ਨੇ ਦ੍ਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਦੀ ਸਿਖਲਾਈ ਅਤੇ ਆਪਣੀ ਜਿੰਦ ਦੀ ਬਦੌਲਤ ਸਫਲਤਾ ਦੇ ਸਿਖਰ ਨੂੰ ਛੂਹਿਆ। ਭਾਰਤੀ ਟੀਮ ਨੇ ਜਰਮਨੀ ਵਿਚ ਖੇਡੇ ਗਏ ਵਿਸ਼ਵ ਕੱਪ ਵਿਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਰਾਣੀ ਪਲੇਅਰ ਆਫ ਦ ਟੂਰਨਾਮੈਂਟ ਰਹੀ। ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਵਿਚ ਰਾਣੀ ਰਾਮਪਾਲ ਦੇ ਗੋਲ ਦੀ ਬਦੌਲਤ ਭਾਰਤੀ ਟੀਮ ਨੂੰ 36 ਸਾਲਾਂ ਬਾਅਦ ਓਲੰਪਿਕ ਵਿਚ ਟਿਕਟ ਮਿਲੀ। ਰਾਣੀ ਦੀ ਹਾਕੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਸ ਦੀ ਹਾਕੀ ਦੀ ਸੂਝ ਬਹੁਤ ਹੈਰਾਨੀਜਨਕ ਹੈ ਅਤੇ ਇਹ ਗੱਲ ਉਸ ਦੇ ਕੋਚ ਵੀ ਮੰਨਦੇ ਹਨ।
ਕੋਈ ਕੰਮ ਛੋਟਾ ਨਹੀਂ: ਰਾਣੀ ਦੇ ਪਿਤਾ ਜੀ
ਰਾਣੀ ਦੇ ਪਿਤਾ ਰਾਮਪਾਲ ਦਾ ਕਹਿਣਾ ਹੈ ਉਹ ਇਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾ ਰਹੇ ਹਨ। ਕੋਈ ਵੀ ਕੰਮ ਛੋਟਾ ਨਹੀਂ ਹੁੰਦਾ। ਘੋੜਾ ਚਲਾਉਣ ’ਚ ਉਸ ਨੂੰ ਅਤੇ ਉਸ ਦੀ ਧੀ ਨੂੰ ਕੋਈ ਹਿਚਕਚਾਹਟ ਨਹੀਂ। ਸਖਤ ਮਿਹਨਤ ਦੀ ਕਮਾਈ ਦੇ ਬਾਵਜੂਦ ਉਨ੍ਹਾਂ ਨੂੰ ਕਿਸੇ ਮਦਦ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਉਹ ਕਿਸੇ ਦੇ ਰਿਣੀ ਹਨ। ਉਨ੍ਹਾਂ ਨੇ ਦੱਸਿਆ ਕਿ ਰਾਣੀ ਸਿਰਫ 13 ਸਾਲ ਦੀ ਉਮਰ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਸ਼ਾਮਲ ਹੋ ਗਈ ਸੀ।
ਰਾਣੀ ਰਾਮਪਾਲ ਦੀ ਸਫਲਤਾ ਦੀ ਕਹਾਣੀ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਜੇਕਰ ਧਰਤੀ ਤੋਂ ਸਿਖਰ ਨੂੰ ਛੂਹਣਾ ਹੈ ਤਾਂ ਰਾਜਦੂਤਾਂ ਨੂੰ ਉੱਡਣਾ ਪਵੇਗਾ। ਰਾਣੀ ਰਾਮਪਾਲ ਨੂੰ ਅੱਜ ਖੇਲ ਰਤਨ ਪੁਰਸਕਾਰ ਲਈ ਦਿਲੋਂ ਮੁਬਾਰਕਾਂ।