ਰਾਣੀ ਰਾਮਪਾਲ ਨੂੰ ਮਿਲਿਆ ''ਵਰਲਡ ਗੇਮਸ ਐਥਲੀਟਰ ਆਫ ਦਿ ਈਅਰ'' ਪੁਰਸਕਾਰ
Thursday, Jan 30, 2020 - 09:23 PM (IST)

ਨਵੀਂ ਦਿੱਲੀ— ਭਾਰਤੀ ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਵੀਰਵਾਰ ਨੂੰ ਵਿਸ਼ਵ ਦੀ ਪਹਿਲੀ ਹਾਕੀ ਖਿਡਾਰਨ ਬਣ ਗਈ, ਜਿਸ ਨੇ 'ਵਰਲਡ ਗੇਮਸ ਐਥਲੀਟ ਆਫ ਦਿ ਈਅਰ' ਪੁਰਸਕਾਰ ਜਿੱਤਿਆ। 'ਦਿ ਵਰਲਡ ਗੇਮਸ' ਨੇ ਵਿਸ਼ਵ ਭਰ ਦੇ ਖੇਡ ਪ੍ਰੇਮੀਆਂ ਵਲੋਂ 20 ਦਿਨ ਦੇ ਮਤਦਾਨ ਤੋਂ ਬਾਅਦ ਵੀਰਵਾਰ ਨੂੰ ਜੇਤੂ ਦਾ ਐਲਾਨ ਕੀਤਾ। ਉਸਨੇ ਬਿਆਨ 'ਚ ਕਿਹਾ ਕਿ ਭਾਰਤੀ ਹਾਕੀ ਦੀ ਸੁਪਰਸਟਾਰ ਰਾਣੀ 'ਵਰਲਡ ਗੇਮਸ ਐਥਲੀਟ ਆਫ ਦਿ ਈਅਰ 2019' ਹੈ।