ਰੰਧਾਵਾ ਨਿਊਜ਼ੀਲੈਂਡ ਓਪਨ ’ਚ ਸਾਂਝੇ 51ਵੇਂ ਸਥਾਨ ’ਤੇ

03/01/2024 11:28:11 AM

ਕੁਈਂਸਟਾਊਨ- ਭਾਰਤ ਦੀ ਤਜ਼ਰਬੇਕਾਰ ਗੋਲਫਰ ਜੋਤੀ ਰੰਧਾਵਾ ਨੇ ਨਿਊਜ਼ੀਲੈਂਡ ਓਪਨ ’ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲੇ ਦੌਰ ’ਚ 2 ਅੰਡਰ 69 ਸਕੋਰ ਕੀਤਾ। ਏਸ਼ੀਆਈ ਟੂਰ ’ਤੇ ਨੰਬਰ ਇਕ ਰਹਿ ਚੁੱਕਾ 50 ਸਾਲਾ ਰੰਧਾਵਾ ਪਹਿਲੇ ਦੌਰ ਤੋਂ ਬਾਅਦ ਸਾਂਝੇ 51ਵੇਂ ਸਥਾਨ ’ਤੇ ਹੈ। ਉਹ ਇਸ ਟੂਰਨਾਮੈਂਟ ’ਚ ਇਕੋ-ਇਕ ਭਾਰਤੀ ਹੈ। ਟੂਰ ’ਤੇ 10 ਜਿੱਤਾਂ ਦਰਜ ਕਰ ਚੁੱਕੇ ਸਕਾਟ ਹੈਂਡ 7 ਅੰਡਰ 64 ਦੇ ਸਕੋਰ ਤੋਂ ਬਾਅਦ ਮੈਥਿਊ ਗ੍ਰਿਫਿਨ ਨਾਲ ਟਾਪ ’ਤੇ ਹੈ।


Aarti dhillon

Content Editor

Related News