ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਨੂੰ ਹਰਾ ਕੇ ਮਚਾਇਆ ਤਹਿਲਕਾ
Wednesday, Jun 28, 2017 - 11:44 AM (IST)

ਨਵੀਂ ਦਿੱਲੀ— ਭਾਰਤ ਦੇ 22 ਸਾਲਾ ਯੁਵਾ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਨੇ ਮੰਗਲਵਾਰ ਨੂੰ ਇਕ ਵੱਡਾ ਉਲਟਫੇਰ ਕਰਦੇ ਹੇ ਤੁਰਕੀ 'ਚ ਖੇਡੇ ਜਾ ਰਹੇ ਅੰਤਲਯਾ ਓਪਨ ਦੇ ਪ੍ਰੀ ਕੁਆਰਟਰਫਾਈਨਲ 'ਚ ਜਗ੍ਹਾ ਬਣਾ ਲਈ ਹੈ ਜਿੱਥੇ ਉਨ੍ਹਾਂ ਦਾ ਸਾਹਮਣਾ ਸਾਈਪ੍ਰਸ ਦੇ ਸਟਾਰ ਮਾਰਕਸ ਬਘਦਾਤਿਸ ਨਾਲ ਹੋਵੇਗਾ।
439,000 ਡਾਲਰ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਦੇ ਪ੍ਰੀ-ਕੁਆਰਟਰ 'ਚ ਰਾਮਨਾਥਨ ਨੇ ਆਪਣੀ ਤੋਂ ਕਾਫੀ ਉੱਚੀ ਰੈਂਕਿੰਗ ਵਾਲੇ ਡੋਮਿਨਿਕ ਦੇ ਖਿਲਾਫ ਜ਼ੋਰਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪਹਿਲਾ ਸੈੱਟ 6-3 ਨਾਲ ਆਪਣੇ ਨਾਂ ਕੀਤਾ। ਦੂਜੇ ਸੈੱਟ 'ਚ ਇਸ ਤੋਂ ਪਹਿਲਾਂ ਕਿ ਡੋਮਿਨਿਕ ਸੰਭਲ ਪਾਉਂਦੇ ਰਾਮਨਾਥਨ ਨੇ 6-2 ਨਾਲ ਸੈੱਟ ਅਤੇ ਮੈਚ ਆਪਣੇ ਨਾਂ ਕਰ ਲਿਆ।