ਹਾਲ ਆਫ ਫੇਮ ਓਪਨ ਟੈਨਿਸ ਦੇ ਫਾਈਨਲ 'ਚ ਰਾਮਕੁਮਾਰ ਰਾਮਨਾਥਨ
Sunday, Jul 22, 2018 - 04:10 PM (IST)
ਨਿਊਪੋਰਟ— ਭਾਰਤੀ ਟੈਨਿਸ ਖਿਡਾਰੀ ਰਾਮਕੁਮਾਰ ਰਾਮਨਾਥਨ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰਖਦੇ ਹੋਏ ਹਾਲ ਆਫ ਫੇਮ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਚੇਨਈ ਦੇ 23 ਸਾਲਾਂ ਦੇ ਰਾਮਨਾਥਨ ਪਿਛਲੇ 7 ਸਾਲਾਂ 'ਚ ਪਹਿਲੇ ਅਜਿਹੇ ਭਾਰਤੀ ਟੈਨਿਸ ਖਿਡਾਰੀ ਬਣੇ ਹਨ, ਜਿਨ੍ਹਾਂ ਨੇ ਏ.ਟੀ.ਪੀ. ਵਰਲਡ ਟੂਰ ਟੁਰਨਾਮੈਂਟ ਦੇ ਫਾਈਨਲ 'ਚ ਸਥਾਨ ਹਾਸਲ ਕੀਤਾ ਹੈ।
ਵੈੱਬਸਾਈਟ 'ਈ.ਐੱਸ.ਪੀ.ਐੱਨ.' ਦੀ ਇਕ ਰਿਪੋਰਟ ਦੇ ਮੁਤਾਬਕ, ਸ਼ਨੀਵਾਰ ਦੀ ਰਾਤ ਨੂੰ ਖੇਡੇ ਗਏ ਸੈਮੀਫਾਈਨਲ ਮੁਕਾਬਲੇ 'ਚ ਰਾਮਨਾਥਨ ਨੇ ਅਮਰੀਕਾ ਦੇ ਟਿਮ ਸਮੇਜਕ ਨੂੰ ਸਿੱਧੇ ਸੈੱਟਾਂ 'ਚ 6-4, 7-5 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਸਥਾਨ ਪੱਕਾ ਕੀਤਾ। ਰਾਮਨਾਥਨ ਦਾ ਸਾਹਮਣਾ ਹੁਣ ਅਮਰੀਕਾ ਦੇ ਹੀ ਤੀਜਾ ਦਰਜਾ ਪ੍ਰਾਪਤ ਖਿਡਾਰੀ ਸਟੀਵ ਜਾਨਸਨ ਨਾਲ ਫਾਈਨਲ 'ਚ ਹੋਵੇਗਾ। ਰਾਮਨਾਥਨ ਜੇਕਰ ਫਾਈਨਲ 'ਚ ਜਿੱਤ ਹਾਸਲ ਕਰਕੇ ਖਿਤਾਬ ਆਪਣੇ ਨਾਂ ਕਰਨ 'ਚ ਕਾਮਯਾਬੀ ਹਾਸਲ ਕਰਦੇ ਹਨ, ਤਾਂ ਉਹ ਦਿੱਗਜ ਭਾਰਤੀ ਲਿਏਂਡਰ ਪੇਸ ਦੇ ਬਾਅਦ ਏ.ਟੀ.ਪੀ. ਵਰਲਡ ਟੂਰ ਟੂਰਨਾਮੈਂਟ ਨੂੰ ਜਿੱਤਣ ਵਾਲੇ ਭਾਰਤੀ ਬਣ ਜਾਣਗੇ। ਲਿਏਂਡਰ ਨੇ ਸਾਲ 1998 'ਚ ਹਾਲ ਆਫ ਫੇਮ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕੀਤਾ ਸੀ।
