ਰਾਮਕੁਮਾਰ ਨੇ ਨਾਗਲ ਨੂੰ ਹਰਾ ਕੇ ਕੀਤਾ ਉਲਟਫੇਰ
Friday, Nov 15, 2019 - 10:58 PM (IST)

ਪੁਣੇ— ਰਾਮਕੁਮਾਰ ਰਾਮਨਾਥਨ ਨੇ ਕੇ. ਪੀ. ਆਈ. ਟੀ. ਐੱਮ. ਐੱਸ. ਐੱਲ. ਟੀ. ਏ. ਚੈਲੰਜ਼ਰ ਟੈਨਿਸ ਟੂਰਨਾਮੈਂਟ 'ਚ ਸ਼ੁੱਕਰਵਾਰ ਨੂੰ ਉਲਟਫੇਰ ਕਰਦੇ ਹੋਏ ਸੁਮਿਤ ਨਾਗਲ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ। ਚੈਲੰਜ਼ਰ ਪੱਧਰ ਦੇ ਟੂਰਨਾਮੈਂਟ 'ਚ ਇਸ ਸਾਲ ਦੋਵੇਂ ਖਿਡਾਰੀ ਪਹਿਲੀ ਵਾਰ ਆਹਮੋ-ਸਾਹਮਣੇ ਸੀ, ਜਿਸ 'ਚ 25 ਸਾਲ ਦੇ ਰਾਮਕੁਮਾਰ ਨੇ ਤੀਜੀ ਦਰਜਾ ਪ੍ਰਾਪਤ ਨਾਗਲ ਵਿਰੁੱਧ 97 ਮਿੰਟ ਤਕ ਚਲੇ ਮੁਕਾਬਲੇ 'ਚ 6-4, 7-6 ਨਾਲ ਜਿੱਤ ਦਰਜ ਕੀਤੀ। 6ਵਾਂ ਦਰਜਾ ਪ੍ਰਾਪਤ ਰਾਮਕੁਮਾਰ ਨੂੰ ਫਾਈਨਲ 'ਚ ਪਹੁੰਚਣ ਦੇ ਲਈ ਦੂਜੀ ਦਰਜਾ ਪ੍ਰਾਪਤ ਜੇਮਸ ਡੈਕਵਰਥ ਦੀ ਚੁਣੌਤੀ ਨੂੰ ਪਾਰ ਕਰਨਾ ਹੋਵੇਗਾ। ਡੈਕਵਰਥ ਨੇ ਇਕ ਹੋਰ ਕੁਆਰਟਰ ਫਾਈਨਲ 'ਚ ਭਾਰਤੀ ਖਿਡਾਰੀ ਸ਼ਸ਼ੀਕੁਮਾਰ ਮੁਕੰਦ ਨੂੰ ਦੋ ਘੰਟੇ 16 ਮਿੰਟ ਤਕ ਚਲੇ ਮੁਕਾਬਲੇ 'ਚ 7-5, 4-6, 7-5 ਨਾਲ ਹਰਾਇਆ। ਸਿੰਗਲ ਦੇ ਬਾਅਦ ਰਾਜਕੁਮਾਰ ਡਬਲਜ਼ ਵਰਗ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਮਕੁਮਾਰ ਤੇ ਪੂਰਵ ਰਾਜਾ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਨੇ ਕੁਆਰਟਰ ਫਾਈਨਲ 'ਚ ਟਿਊਨੀਸ਼ੀਆ ਦੇ ਅਜੀਜ ਡੌਗਾਲ ਤੇ ਫਰਾਂਸ ਦੇ ਕਾਲਿਵਨ ਹੇਮਰੀ ਦੀ ਜੋੜੀ ਨੂੰ 6-3, 6-4 ਨਾਲ ਹਰਾਇਆ।