ਯੂਨੀਵਰਸਿਟੀ ਟੀਮ ਬਨਾਮ ਸਕੂਲ ਟੀਮ ਮੈਚ ਦੀ ਤਰ੍ਹਾਂ ਲਗ ਰਿਹਾ ਸੀ ਭਾਰਤ-ਸ਼੍ਰੀਲੰਕਾ ਮੈਚ : ਰਮੀਜ਼ ਰਾਜਾ
Monday, Jul 19, 2021 - 07:24 PM (IST)
ਸਪੋਰਟਸ ਡੈਸਕ— ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲੇ ਵਨ-ਡੇ ਮੈਚ ’ਚ ਮਹਿਮਾਨ ਟੀਮ ਘਰੇਲੂ ਟੀਮ ’ਤੇ ਹਾਵੀ ਰਹੀ। ਸ਼ਿਖਰ ਧਵਨ ਦੀ ਕਪਤਾਨੀ ’ਚ ਭਾਰਤੀ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਦੇ ਬਾਅਦ ਕਰੀਬ 15 ਓਵਰ ਰਹਿੰਦੇ ਹੀ 7 ਵਿਕਟਾਂ ਨਾਲ ਮੈਚ ਆਪਣੇ ਨਾਂ ਕਰ ਲਿਆ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਤੇ ਵਿਸ਼ਲੇਸ਼ਕ ਰਮੀਜ਼ ਰਾਜਾ ਨੇ ਦੋਹਾਂ ਟੀਮਾਂ ਵਿਚਾਲੇ ਪਹਿਲੇ ਵਨ-ਡੇ ਦੇ ਆਪਣੇ ਤਜਰਬੇ ਨੂੰ ਯੂਟਿਊਬ ਚੈਨਲ ’ਤੇ ਸਾਂਝਾ ਕਰਦੇ ਹੋਏ ਕਿਹਾ ਕਿ ਇਹ ਯੂਨੀਵਰਸਿਟੀ ਬਨਾਮ ਸਕੂਲ ਮੈਚ ਲਗ ਰਿਹਾ ਸੀ।
ਹੁਨਰ, ਪ੍ਰਦਰਸ਼ਨ ਤੇ ਪ੍ਰਤਿਭਾ ਤੇ ਖੇਡ ਨੂੰ ਸਮਝਣ ਦੀ ਸਮਰਥਾ ਵਿਚਾਲੇ ਅਜਿਹਾ ਹੀ ਫ਼ਰਕ ਸੀ। ਸ਼੍ਰੀਲੰਕਾਈ ਕ੍ਰਿਕਟ ਲਈ ਇਹ ਬਹੁਤ ਹੀ ਚੁਣੌਤੀਪੂਰਨ ਸਥਿਤੀ ਹੈ ਕਿਉਂਕਿ ਉਹ ਘਰ ’ਤੇ ਖੇਡ ਰਹੇ ਸਨ। ਉਨ੍ਹਾਂ ਨੇ ਭਾਰਤ ਖ਼ਿਲਾਫ਼ ਸੀਰੀਜ਼ ਦੀ ਸ਼ੁਰੂਆਤ ਲਈ ਇਕ ਸਪਾਟ ਪਿੱਚ ਤਿਆਰ ਕੀਤੀ ਤੇ ਫਿਰ ਵੀ ਟੀਮ ਔਸਤ ਸਕੋਰ ’ਤੇ ਢੇਰ ਹੋ ਗਈ। ਸਾਬਕਾ ਕ੍ਰਿਕਟਰ ਨੇ ਕਿਹਾ, ਸ਼੍ਰੀਲੰਕਾ ਨੇ ਜਿਸ ਤਰ੍ਹਾਂ ਨਾਲ ਸਪਿਨਰਾਂ ਦੇ ਖ਼ਿਲਾਫ਼ ਖੇਡਿਆ ਅਜਿਹਾ ਲਗ ਰਿਹਾ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਪਿਨ ਤੋਂ ਕਿਵੇਂ ਨਜਿੱਠਿਆ ਜਾਵੇ। ਇਤਿਹਾਸਕ ਤੌਰ ’ਤੇ ਸ਼੍ਰੀਲੰਕਾਈ ਬੱਲੇਬਾਜ਼ਾਂ ਦਾ ਸਪਿਨਰਾਂ ’ਤੇ ਦਬਦਬਾ ਰਿਹਾ ਹੈ। ਹਾਲਾਂਕਿ ਵਰਤਮਾਨ ਟੀਮ ਅਜੇ ਵੀ ਉਸ ਪੱਧਰ ’ਤੇ ਨਹੀਂ ਲਗਦੀ। ਭਾਰਤ ਤੇ ਸ਼੍ਰੀਲੰਕਾ ਵਿਚਾਲੇ ਅਗਲਾ ਵਨ-ਡੇ ਮੈਚ 20 ਜੁਲਾਈ ਨੂੰ ਹੋਣਾ ਹੈ।