ਹਰਿਆਣਾ ਸਟੀਲਰਸ ਦਾ ਕੋਚ ਬਣਿਆ ਰਾਕੇਸ਼ ਕੁਮਾਰ

Sunday, Apr 07, 2019 - 06:54 PM (IST)

ਮੁੰਬਈ, —ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੀ ਫ੍ਰੈਂਚਾਇਜ਼ੀ ਹਰਿਆਣਾ ਸਟੀਲਸ ਨੇ ਐਤਵਾਰ ਨੂੰ ਦੇਸ਼ ਦੇ ਪ੍ਰਣੁੱਖ ਕਬੱਡੀ ਖਿਡਾਰੀਆਂ ਵਿਚ ਸ਼ਾਮਲ ਰਹੇ ਰਾਕੇਸ਼ ਕੁਮਾਰ ਨੂੰ ਲੀਗ ਦੇ ਸੱਤਵੇਂ ਸੈਸ਼ਨ ਲਈ ਆਪਣਾ ਮੁੱਖ ਕੋਚ ਨਿਯੁਕਤ ਕੀਤਾ।PunjabKesariਰਾਕੇਸ਼ ਇਸ ਅਹੁਦੇ 'ਤੇ ਰਾਮਬੀਰ ਸਿੰਘ ਖੋਖਰ ਦਾ ਸਥਾਨ ਲਵੇਗਾ, ਜਿਹੜਾ ਦੋ ਸਾਲ ਪਹਿਲਾਂ ਲੀਗ ਵਿਚ ਟੀਮ ਦੇ ਸ਼ਾਮਲ ਹੋਣ ਤੋਂ ਬੀਤੇ ਸੈਸ਼ਨ ਤਕ ਮੁੱਖ ਕੋਚ ਰਿਹਾ ਸੀ। ਲੀਗ ਵਿਚ ਹਰਿਆਣਾ ਸਟੀਲਸ ਦਾ ਇਹ ਤੀਜਾ ਸੈਸ਼ਨ ਹੈ। ਰਾਕੇਸ਼ ਨੇ ਕੌਮਾਂਤਰੀ ਟੀਮ ਲਈ 2003 ਵਿਚ ਡੈਬਿਊ ਕੀਤਾ ਸੀ। ਨਿਜਾਮਪੁਰ ਨਿਵਾਸੀ 36 ਸਾਲਾ ਰਾਕੇਸ਼ ਨੇ ਆਪਣੇ ਕਰੀਅਰ ਵਿਚ ਦੇਸ਼ ਲਈ ਦੋ ਵਿਸ਼ਵ ਕੱਪ ਸੋਨ ਤੇ ਤਿੰਨ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜਿੱਤਿਆ ਹੈ।PunjabKesari


Related News