ਰਾਕੇਸ਼ ਬੰਸਲ ਨੂੰ ਵੱਡਾ ਝਟਕਾ, DDCA ਦੇ ਉਪ ਮੁਖੀ ਅਹੁਦੇ ਤੋਂ ਹਟਾਇਆ

11/20/2019 8:07:32 PM

ਨਵੀਂ ਦਿੱਲੀ : ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਨੇ ਰਾਕੇਸ਼ ਬਾਂਸਲ ਨੂੰ ਇਕ ਅਪਰਾਧਿਕ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਪ-ਮੁਖੀ ਅਹੁਦੇ ਤੋਂ ਹਟਾ ਦਿੱਤਾ ਹੈ। ਡੀ. ਡੀ. ਸੀ. ਏ. ਨੇ ਆਪਣੇ ਅਧਿਕਾਰਤ ਟਵਿਟਰ 'ਤੇ ਇਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ, ''ਡੀ. ਡੀ. ਸੀ. ਏ. ਨੂੰ ਬੁੱਧਵਾਰ ਇੱਥੇ ਜਾਣਕਾਰੀ ਮਿਲੀ ਹੈ ਕਿ ਰਾਕੇਸ਼ ਬਾਂਸਲ ਮੈਟ੍ਰੋਪਾਲੀਟਨ ਮੈਜਿਸਟ੍ਰੇਟ ਤੁਸ਼ਾਰ ਗੁਪਤਾ ਦੀ ਅਦਾਲਤ ਵਲੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 138 ਦੇ ਤਹਿਤ ਇਕ ਅਪਰਾਧਿਕ ਮਾਮਲੇ ਵਿਚ ਦੋਸ਼ੀ ਹੈ ਤੇ ਉਸ 'ਤੇ ਦੋਸ਼ ਵੀ ਤੈਅ ਕੀਤੇ ਗਏ ਹਨ, ਇਸ ਲਈ ਉਸ ਨੂੰ ਉਪ-ਮੁਖੀ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਡੀ. ਡੀ. ਸੀ. ਏ. ਨੇ ਨਾਲ ਹੀ ਕਿਹਾ, ''ਮੁੱਖ ਵਿੱਤ ਅਧਿਕਾਰੀ ਪੀ. ਸੀ. ਵੈਸ਼ ਨੇ ਰਾਕੇਸ਼ ਬਾਂਸਲ ਨੂੰ ਅੱਜ ਪੱਤਰ ਲਿਖ ਕੇ ਉਸ ਨੂੰ ਕਮਿਸ਼ਨ ਕਰਾਰ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਨਿਯਮ ਉਸ ਨੂੰ ਡੀ. ਡੀ. ਸੀ. ਏ. ਵਿਚ ਉਪ-ਮੁਖੀ ਅਹੁਦੇ 'ਤੇ ਬਣੇ ਰਹਿਣ ਦੀ ਮਨਜ਼ੂਰੀ ਨਹੀਂ ਦਿੰਦੇ।''

PunjabKesari

ਦਿੱਲੀ ਦੀ ਇਸ ਕ੍ਰਿਕਟ ਸੰਸਥਾ ਵਿਚ ਚੱਲ ਰਹੇ ਵਿਵਾਦ ਦੀ ਇਹ ਤਾਜ਼ਾ ਕੜੀ ਹੈ। ਡੀ. ਡੀ. ਸੀ. ਏ. ਦੇ ਮੁਖੀ ਰਜਤ ਸ਼ਰਮਾ ਨੇ ਸ਼ਨੀਵਾਰ ਇਸ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਜਦਕਿ ਡੀ. ਡੀ. ਸੀ. ਏ. ਦੇ ਲੋਕਪਾਲ ਨੇ ਰਜਤ ਸ਼ਰਮਾ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਸੀ ਤੇ ਉਸ ਨੂੰ 27 ਨਵੰਬਰ ਦੀ ਅਗਲੀ ਮਿਤੀ ਤਕ ਅਹੁਦੇ  'ਤੇ ਬਣੇ ਰਹਿਣ ਲਈ ਕਿਹਾ ਸੀ। ਲੋਕਪਾਲ ਦੇ ਹੁਕਮਾਂ ਤੋਂ ਬਾਅਦ ਰਜਤ ਨੇ ਆਪਣਾ ਅਹੁਦਾ ਫਿਰ ਤੋਂ ਸੰਭਾਲ ਲਿਆ ਸੀ ਪਰ ਡੀ. ਡੀ. ਸੀ. ਏ. ਦੀ ਚੋਟੀ ਦੀ ਪ੍ਰੀਸ਼ਦ ਦੇ ਮੈਂਬਰ ਇਸ ਫੈਸਲੇ ਵਿਰੁੱਧ ਖੜ੍ਹੇ ਹੋ ਗਏ ਸਨ। ਚੋਟੀ ਦੀ ਪ੍ਰੀਸ਼ਦ ਦੇ ਮੈਂਬਰਾਂ ਨੇ ਮੰਗਲਵਾਰ ਸ਼ਾਮ ਡੀ. ਡੀ. ਸੀ. ਏ. ਵਿਚ ਪੱਤਰਕਾਰ ਸੰਮੇਲਨ ਬੁਲਾਇਆ ਸੀ, ਜਿਥੇ ਉਨ੍ਹਾਂ ਨੇ ਲੋਕਪਾਲ ਦੇ ਹੁਕਮਾਂ ਨੂੰ ਹੀ ਠੁਕਰਾ ਦਿੱਤਾ ਸੀ। ਇਸ ਪੱਤਰਕਾਰ ਸੰਮੇਲਨ ਨੂੰ ਉਪ-ਮੁਖੀ ਰਾਕੇਸ਼ ਬਾਂਸਲ ਨੇ ਹੀ ਬੁਲਾਇਆ ਸੀ, ਜਿਸ ਨੂੰ ਹੁਣ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜੇਸ਼ ਡੀ. ਡੀ. ਸੀ. ਏ. ਦੇ ਸਾਬਕਾ ਮੁਖੀ ਐੱਸ. ਪੀ. ਬਾਂਸਲ ਦਾ ਭਰਾ ਹੈ। ਐੱਸ. ਪੀ. 'ਤੇ ਵੀ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗੇ ਸਨ।


Related News