ਸਾਬਕਾ ਕ੍ਰਿਕਟਰ ਜਡੇਜਾ ਦਾ ਹੋਇਆ ਦਿਹਾਂਤ, ਕੋਰੋਨਾ ਨਾਲ ਸਨ ਇਨਫ਼ੈਕਟਿਡ

Sunday, May 16, 2021 - 03:56 PM (IST)

ਸਾਬਕਾ ਕ੍ਰਿਕਟਰ ਜਡੇਜਾ ਦਾ ਹੋਇਆ ਦਿਹਾਂਤ, ਕੋਰੋਨਾ ਨਾਲ ਸਨ ਇਨਫ਼ੈਕਟਿਡ

ਸਪੋਰਟਸ ਡੈਸਕ— ਸੌਰਾਸ਼ਟਰ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਰੈਫ਼ਰੀ ਰਾਜਿੰਦਰ ਸਿੰਘ ਜਡੇਜਾ ਦਾ ਕੋਵਿਡ-19 ਇਨਫ਼ੈਕਸ਼ਨ ਕਾਰਨ ਦਿਹਾਂਤ ਹੋ ਗਿਆ। ਸੌਰਾਸ਼ਟਰ ਕ੍ਰਿਕਟ ਸੰਘ (ਐੱਸ. ਸੀ. ਏ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜਡੇਜਾ 66 ਸਾਲ ਦੇ ਸਨ। ਐੱਸ. ਸੀ. ਏ. ਨੇ ਬਿਆਨ ’ਚ ਕਿਹਾ ਕਿ ਅਸੀਂ ਰਾਜਿੰਦਰ ਸਿੰਘ ਜਡੇਜਾ ਦੇ ਅਚਾਨਕ ਦਿਹਾਂਤ ਤੋਂ ਬਹੁਤ ਦੁਖੀ ਹਾਂ ਜੋ ਕਿ ਸੌਰਾਸ਼ਟਰ ਦੇ ਬੀਤੇ ਸਮੇਂ ’ਚ ਸਭ ਤੋਂ ਸ਼ਾਨਦਾਰ ਕ੍ਰਿਕਟਰਾਂ ’ਚੋਂ ਇਕ ਸਨ। ਕੋਵਿਡ-19 ਖ਼ਿਲਾਫ਼ ਲੜਾਈ ਲੜਦੇ ਹੋਏ ਅੱਜ ਤੜਕੇ ਉਨ੍ਹਾਂ ਦਾ ਦਿਹਾਂਤ ਹੋਇਆ।
ਇਹ ਵੀ ਪੜ੍ਹੋ : ਭੁਵਨੇਸ਼ਵਰ ਕੁਮਾਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ’ਤੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਜਡੇਜਾ ਸੱਜੇ ਹੱਥ ਦੇ ਸ਼ਾਨਦਾਰ ਗੇਂਦਬਾਜ਼ ਹੋਣ ਦੇ ਨਾਲ-ਨਾਲ ਚੰਗੇ ਆਲਰਾਊਂਡਰ ਵੀ ਸਨ। ਉਨ੍ਹਾਂ ਨੇ 50 ਪਹਿਲੇ ਦਰਜੇ ਦੇ ਤੇ 11 ਲਿਸਟ ਏ ਮੈਚਾਂ ’ਚ  ਕ੍ਰਮਵਾਰ 134 ਤੇ 14 ਵਿਕਟ ਝਟਕਾਏ। ਉਨ੍ਹਾਂ ਨੇ ਇਨ੍ਹਾਂ ਦੋਵੇਂ ਫ਼ਾਰਮੈਟਸ ’ਚ ਕ੍ਰਮਵਾਰ 1,536 ਤੇ 104 ਦੌੜਾਂ ਬਣਾਈਆਂ। ਜਡੇਜਾ 53 ਪਹਿਲੇ ਦਰਜੇ ਦੇ, 18 ਲਿਸਟ ਏ ਤੇ 34 ਟੀ-20 ਮੈਚਾਂ ’ਚ ਬੀ. ਸੀ. ਸੀ. ਆਈ. ਦੇ ਅਧਿਕਾਰਤ ਰੈਫ਼ਰੀ ਵੀ ਰਹੇ। ਉਹ ਸੌਰਾਸ਼ਟਰ ਕ੍ਰਿਕਟ ਸੰਘ ਦੇ ਚੋਣਕਰਤਾ, ਕੋਚ ਤੇ ਟੀਮ ਮੈਨੇਜਰ ਵੀ ਰਹੇ। ਬੀ. ਸੀ. ਸੀ. ਆਈ. ਤੇ ਐੱਸ. ਸੀ. ਏ. ਦੇ ਸਾਬਕਾ ਸਕੱਤਰ ਨਿਰੰਜਨ ਸ਼ਾਹ ਨੇ ਕਿਹਾ ਕਿ ਰਾਜਿੰਦਰ ਸਿੰਘ ਦੇ ਕ੍ਰਿਕਟ ਪ੍ਰਤੀ ਸਮਰਪਣ ਤੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


author

Tarsem Singh

Content Editor

Related News