ਰਾਜਾਵਤ ਕੋਰੀਆ ਓਪਨ ਦੇ ਦੂਜੇ ਦੌਰ ''ਚ
Wednesday, Jul 19, 2023 - 02:28 PM (IST)

ਯੇਸੂ (ਕੋਰੀਆ)- ਭਾਰਤ ਦੇ ਪ੍ਰਿਯਾਂਸ਼ੂ ਰਾਜਾਵਤ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਪਹੁੰਚ ਗਏ ਹਨ ਜਿਨ੍ਹਾਂ ਨੇ ਸਥਾਨਕ ਖਿਡਾਰੀ ਚੋਈ ਜੀ ਹੂਨ ਨੂੰ ਪੁਰਸ਼ ਸਿੰਗਲ ਵਰਗ 'ਚ ਸਿੱਧੇ ਗੇਮ 'ਚ ਹਰਾਇਆ। ਵਿਸ਼ਵ ਦੇ 32ਵੇਂ ਨੰਬਰ ਦੇ ਖਿਡਾਰੀ ਓਰਲੀਅਨਜ਼ ਮਾਸਟਰਜ਼ ਦੇ ਜੇਤੂ ਰਾਜਾਵਤ ਨੇ ਚੋਈ ਨੂੰ 42 ਮਿੰਟ 'ਚ 21.15, 21.19 ਨਾਲ ਨਾਲ ਹਰਾਇਆ। ਹੁਣ ਉਨ੍ਹਾਂ ਦਾ ਅਗਲਾ ਮੁਕਾਬਲਾ ਜਾਪਾਨ ਦੇ ਚੋਟੀ ਦਾ ਦਰਜਾ ਪ੍ਰਾਪਤ ਕੋਡਾਈ ਨਰਾਓਕਾ ਨਾਲ ਹੋਵੇਗਾ।
ਇਹ ਵੀ ਪੜ੍ਹੋ- ਪੀਵੀ ਸਿੰਧੂ ਨੇ ਹਾਸਲ ਕੀਤੀ ਸਭ ਤੋਂ ਖਰਾਬ ਰੈਂਕਿੰਗ, ਹੋਇਆ ਤਗੜਾ ਨੁਕਸਾਨ
ਇਸ ਦੇ ਨਾਲ ਹੀ ਕਿਰਨ ਜਾਰਜ ਪਹਿਲੇ ਦੌਰ ਦੀ ਰੁਕਾਵਟ ਨੂੰ ਪਾਰ ਨਹੀਂ ਕਰ ਸਕੀ ਅਤੇ ਚੀਨੀ ਤਾਈਪੇ ਦੇ ਵਾਂਗ ਜ਼ੂ ਵੇਈ ਤੋਂ 17.21, 9. 21 ਨਾਲ ਹਾਰ ਗਏ। ਬੀ ਸੁਮੀਤ ਰੈੱਡੀ ਅਤੇ ਅਸ਼ਵਨੀ ਪੋਨੱਪਾ ਨੂੰ ਕੋਰੀਆ ਦੇ ਸੋਂਗ ਹਿਊਨ ਚੋ ਅਤੇ ਲੀ ਜੁੰਗ ਹਿਊਨ ਦੀ ਜੋੜੀ ਨੇ ਮਿਕਸਡ ਡਬਲਜ਼ ਦੇ ਪਹਿਲੇ ਦੌਰ 'ਚ 23.21, 13. 21, 21. 12 ਨੂੰ ਹਰਾਇਆ BWF ਵਰਲਡ ਟੂਰ ਨੂੰ ਛੇ ਪੱਧਰਾਂ 'ਚ ਵੰਡਿਆ ਗਿਆ ਹੈ, ਜਿਸ 'ਚ ਵਿਸ਼ਵ ਟੂਰ ਫਾਈਨਲਸ, ਸੁਪਰ 1000 ਚਾਰ, ਸੁਪਰ 750 ਛੇ, ਸੁਪਰ 500 ਸੱਤ ਅਤੇ ਸੁਪਰ 300 ਪੱਧਰ ਦੇ 11 ਟੂਰਨਾਮੈਂਟ ਸ਼ਾਮਲ ਹਨ।
ਇਹ ਵੀ ਪੜ੍ਹੋ- BAN vs IND: ਸ਼ੀਰੀਜ਼ ਬਚਾਉਣ ਉਤਰੇਗੀ ਭਾਰਤੀ ਮਹਿਲਾ ਟੀਮ, ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8