Rajat Patidar ਦੇ 102 ਮੀਟਰ ਛੱਕੇ ਨਾਲ ਜ਼ਖ਼ਮੀ ਹੋਇਆ ਬਜ਼ੁਰਗ (ਦੇਖੋ ਵੀਡੀਓ)
Saturday, May 14, 2022 - 01:11 PM (IST)
ਸਪੋਰਟਸ ਡੈਸਕ- ਸ਼ੁੱਕਰਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ,) ਦੇ 60ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਦੇ ਸਾਹਮਣੇ 210 ਦੌੜਾਂ ਦਾ ਪਹਾੜ ਜਿਹਾ ਟੀਚਾ ਰੱਖਿਆ। ਜਵਾਬ 'ਚ ਬੈਂਗਲੁਰੂ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ ਪਾਵਰਪਲੇਅ 'ਚ 3 ਅਹਿਮ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਮੈਕਸਵੇਲ ਤੇ ਰਜਤ ਪਾਟੀਦਾਰ ਨੇ ਬੈਂਗਲੁਰੂ ਦੀ ਪਾਰੀ ਨੂੰ ਸੰਭਾਲਿਆ ਪਰ ਇਸ ਮੈਚ 'ਚ ਰਜਤ ਪਾਟੀਦਾਰ ਨੇ ਇਕ ਛੱਕਾ ਮਾਰਿਆ ਜੋ ਸਟੇਡੀਅਮ 'ਚ ਬੈਠੇ ਬਜ਼ੁਰਗ ਦਰਸ਼ਕ ਦੇ ਸਿਰ 'ਤੇ ਜਾ ਵੱਜਾ।
ਇਹ ਵੀ ਪੜ੍ਹੋ : DRS ਨਾ ਹੋਣ 'ਤੇ ਭੜਕੇ ਵਰਿੰਦਰ ਸਹਿਵਾਗ, BCCI ਨੂੰ ਖੜ੍ਹਾ ਕੀਤਾ ਕਟਹਿਰੇ 'ਚ
ਦਰਅਸਲ ਪੰਜਾਬ ਦੇ ਲਈ 9ਵਾਂ ਓਵਰ ਕਰਾਉਣ ਆਏ ਹਰਪ੍ਰੀਤ ਬਰਾੜ ਦੇ ਓਵਰ 'ਚ ਰਜਤ ਪਾਟੀਦਾਰ ਨੇ ਦੌੜ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਓਵਰ ਦੀ ਚੌਥੀ ਗੇਂਦ 'ਤੇ ਰਜਤ ਪਾਟੀਦਾਰ ਨੇ ਵੱਡਾ ਸ਼ਾਟ ਖੇਡਦੇ ਹੋਏ ਗੇਂਦ ਨੂੰ ਦਰਸ਼ਕਾਂ ਵਲ ਮਾਰਿਆ ਪਰ ਇਹ ਗੇਂਦ ਮੈਚ ਦੇਖ ਰਹੇ ਇਕ ਬਜ਼ੁਰਗ ਦਰਸ਼ਕ ਦੇ ਸਿਰ ਜਾ ਵੱਜੀ ਜਿਸ ਤੋਂ ਬਾਅਦ ਬਜ਼ੁਰਗ ਆਪਣੇ ਸਿਰ 'ਤੇ ਹੱਥ ਰੱਖੇ ਦਿਖਾਈ ਦਿੱਤਾ।
— Addicric (@addicric) May 13, 2022
ਇਹ ਵੀ ਪੜ੍ਹੋ : ਭਾਰਤ ਨੇ ਥਾਮਸ ਕੱਪ ਦੇ ਫਾਈਨਲ ’ਚ ਪਹੁੰਚ ਕੇ ਰਚਿਆ ਇਤਿਹਾਸ
ਹਰਪ੍ਰੀਤ ਬਰੜ ਦੀ ਗੇਂਦ 'ਤੇ ਲਗਾਇਆ ਗਿਆ ਇਹ ਸ਼ਾਟ ਛੋਟਾ ਨਹੀਂ ਸੀ। ਰਜਤ ਪਾਟੀਦਾਰ ਨੇ 102 ਮੀਟਰ ਦਾ ਛੱਕਾ ਲਾਇਆ ਸੀ। ਰਜਤ ਪਾਟੀਦਾਰ ਦੀ ਪਾਰੀ ਨੂੰ ਰਾਹੁਲ ਚਾਹਰ ਨੇ ਖ਼ਤਮ ਕੀਤਾ। ਰਾਹੁਲ ਚਾਹਰ ਨੇ ਰਜਤ ਨੂੰ 26 ਦੌੜਾਂ 'ਤੇ ਆਊਟ ਕਰਕੇ ਟੀਮ ਨੂੰ ਚੌਥੀ ਸਫਲਤਾ ਦਿਵਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।