ਰਾਜਸਥਾਨ ਰਾਇਲਜ਼ ਦਾ ਤਿੰਨ ਦਿਨਾ ਕੈਂਪ ਸ਼ੁਰੂ
Monday, Mar 04, 2019 - 10:50 PM (IST)

ਮੁੰਬਈ— ਇੰਡੀਅਨ ਪ੍ਰੀਮੀਅਰ ਲੀਗ ਦੇ ਮੱਦੇਨਜ਼ਰ ਰਾਜਸਥਾਨ ਰਾਇਲਜ਼ ਦਾ ਤਿੰਨ ਦਿਨਾ ਅਭਿਆਸ ਕੈਂਪ ਸੋਮਵਾਰ ਤੋਂ ਇਥੇ ਬ੍ਰੇਬੋਰਨ ਸਟੇਡੀਅਮ ਵਿਚ ਸ਼ੁਰੂ ਹੋ ਗਿਆ ਹੈ, ਜਿਸ 'ਚ ਕਪਤਾਨ ਅਜਿੰਕਯ ਰਹਾਨੇ ਦੇ ਨਾਲ ਟੀਮ ਦੇ ਭਾਰਤੀ ਖਿਡਾਰੀ ਇਸ 'ਚ ਹਿੱਸਾ ਲੈਣਗੇ।
ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਹ ਟੀਮ ਦਾ ਦੂਜਾ ਅਭਿਆਸ ਕੈਂਪ ਹੈ, ਜਿਹੜਾ 6 ਮਾਰਚ ਤਕ ਚੱਲੇਗਾ। ਟੀਮ ਦੇ ਖਿਡਾਰੀ ਇਸ ਕੈਂਪ ਵਿਚ ਮੁੱਖ ਕੋਚ ਪੈਡੀ ਓਪਟਨ ਤੇ ਕ੍ਰਿਕਟ ਪ੍ਰਮੁੱਖ ਬਰੂਚਾ ਦੀ ਦੇਖ-ਰੇਖ ਵਿਚ ਅਭਿਆਸ ਕਰਨਗੇ। ਕੈਂਪ 'ਚ ਰਹਾਨੇ ਤੋਂ ਇਲਾਵਾ ਜੈਦੇਵ ਉਨਾਦਕਤ, ਸੰਜੂ ਸੈਮਸਨ, ਸਟੂਅਰਟ ਬਿੰਨੀ, ਧਵਲ ਕੁਲਕਰਨੀ ਵਰਗੇ ਤਜਰਬੇਕਾਰ ਖਿਡਾਰੀਆਂ ਦੇ ਨਾਲ ਰਿਆਨ ਪਰਾਗ, ਸ਼ੁਭਮ ਰੰਜਨ, ਸ਼ਸ਼ਾਂਕ ਸਿੰਘ ਵਰਗੇ ਨੌਜਵਾਨ ਖਿਡਾਰੀ ਹਿੱਸਾ ਲੈਣਗੇ।