IPL 2020 RR vs RCB : ਬੈਂਗਲੁਰੂ ਨੇ ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ

10/17/2020 7:12:10 PM

ਦੁਬਈ- ਮਿਸਟਰ 360 ਡਿਗਰੀ ਦੇ ਨਾਂ ਨਾਲ ਮਸ਼ਹੂਰ ਏ ਬੀ ਡਿਵੀਲੀਅਰਸ ਦੀ 6 ਛੱਕਿਆਂ ਨਾਲ ਅਜੇਤੂ 55 ਦੌੜਾਂ ਦੀ ਤੂਫਾਨੀ ਪਾਰੀ ਦੇ ਦਮ 'ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ ਸ਼ਨੀਵਾਰ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. 'ਚ 9 ਮੈਚਾਂ 'ਚੋਂ 6ਵੀਂ ਜਿੱਤ ਹਾਸਲ ਕਰ ਲਈ। ਰਾਜਸਥਾਨ ਦੇ ਕਪਤਾਨ ਸਟੀਵ ਸਮਿਥ (57) ਦੇ ਸ਼ਾਨਦਾਰ ਅਰਧ ਸੈਂਕੜੇ ਪਾਰੀ ਨਾਲ 20 ਓਵਰ 'ਚ 6 ਵਿਕਟਾਂ 'ਤੇ 177 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਡਿਵੀਲੀਅਰਸ ਦੇ ਧਮਾਕੇਦਾਰ ਛੱਕਿਆਂ ਦੇ ਸਾਹਮਣੇ ਇਹ ਸਕੋਰ ਛੋਟਾ ਸਾਬਤ ਹੋਇਆ।

PunjabKesari
ਬੈਂਗਲੁਰੂ ਨੇ 19.4 ਓਵਰਾਂ 'ਚ ਤਿੰਨ ਵਿਕਟਾਂ 'ਤੇ 179 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਮੈਨ ਆਫ ਦਿ ਮੈਚ ਡਿਵੀਲੀਅਰਸ ਨੇ ਸਿਰਫ 22 ਗੇਂਦਾਂ 'ਚ ਇਕ ਚੌਕਾ ਅਤੇ 6 ਛੱਕਿਆਂ ਦੀ ਅਜੇਤੂ ਪਾਰੀ ਨਾਲ 55 ਦੌੜਾਂ ਬਣਾਈਆਂ ਤੇ ਜੇਤੂ ਛੱਕਾ ਮਾਰ ਕੇ ਮੈਚ ਖਤਮ ਕੀਤਾ।

PunjabKesari

PunjabKesari
ਬੈਂਗਲੁਰੂ ਨੂੰ ਆਖਰੀ 2 ਓਵਰਾਂ 'ਚ ਜਿੱਤ ਦੇ ਲਈ 35 ਦੌੜਾਂ ਦੀ ਜ਼ਰੂਰਤ ਸੀ ਅਤੇ ਡਿਵੀਲੀਅਰਸ ਦੇ ਮੈਦਾਨ 'ਤੇ ਰਹਿੰਦੇ ਟੀਮ ਦੀਆਂ ਉਮੀਦਾਂ ਬਣੀਆਂ ਹੋਈਆਂ ਸਨ। ਡਿਵੀਲੀਅਰਸ ਨੇ 19ਵੇਂ ਓਵਰ 'ਚ ਤੇਜ਼ ਗੇਂਦਬਾਜ਼ ਜੈਦੇਵ ਦੀ ਪਹਿਲੀ ਤਿੰਨ ਗੇਂਦਾਂ 'ਤੇ ਛੱਕੇ ਲਗਾਏ ਸਨ। ਗੁਰਕੀਰਤ ਸਿੰਘ ਨੇ 5ਵੀਂ ਗੇਂਦ 'ਤੇ ਚੌਕਾ ਲਗਾਇਆ। ਇਸ ਓਵਰ 'ਚ 25 ਦੌੜਾਂ ਬਣੀਆਂ ਅਤੇ ਬੈਂਗਲੁਰੂ ਦੇ ਲਈ ਹੁਣ ਟੀਚਾ ਹੋਰ ਆਸਾਨ ਹੋ ਗਿਆ। ਡਿਵੀਲੀਅਰਸ ਨੇ ਆਖਰੀ ਓਵਰ 'ਚ ਆਰਚਰ ਦੀ ਚੌਥੀ ਗੇਂਦ 'ਤੇ ਲੰਬਾ ਛੱਕਾ ਮਾਰਿਆ ਅਤੇ ਮੈਚ ਖਤਮ ਕੀਤਾ।

PunjabKesari
ਬੈਂਗਲੁਰੂ ਦੇ ਲਈ ਓਪਨਰ ਦੇਵਦੱਤ ਪਡੀਕਲ ਨੇ 37 ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ 35 ਦੌੜਾਂ, ਅਰੋਨ ਫਿੰਚ ਨੇ 11 ਗੇਂਦਾਂ 'ਚ 2 ਛੱਕਿਆਂ ਦੀ ਮਦਦ ਨਾਲ 14 ਦੌੜਾਂ ਅਤੇ ਕਪਤਾਨ ਵਿਰਾਟ ਕੋਹਲੀ ਨੇ 32 ਗੇਂਦਾਂ 'ਚ ਇਕ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ।  

PunjabKesari


cherry

Content Editor

Related News