ਜੰਮੂ-ਕਸ਼ਮੀਰ ''ਚ ਕ੍ਰਿਕਟ ਨੂੰ ਉਤਸ਼ਾਹਤ ਕਰਨ ਲਈ ਰੈਨਾ ਨੇ ਕੀਤੀ DGP ਨਾਲ ਮੁਲਾਕਾਤ
Friday, Sep 18, 2020 - 10:51 PM (IST)
ਸ਼੍ਰੀਨਗਰ- ਭਾਰਤ ਦੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਸ ਮੁਖੀ ਦਿਲਬਾਗ ਸਿੰਘ ਨਾਲ ਇੱਥੇ ਮੁਲਾਕਾਤ ਕੀਤੀ ਅਤੇ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਨੌਜਵਾਨਾਂ ਦੇ ਖੇਡ ਹੁਨਰ 'ਚ ਸੁਧਾਰ ਕਰਨ ਦੀ ਯੋਜਨਾ 'ਤੇ ਚਰਚਾ ਕੀਤੀ। ਪੁਲਸ ਬੁਲਾਰੇ ਨੇ ਕਿਹਾ ਕਿ ਪ੍ਰਸਿੱਧ (ਸਾਬਕਾ) ਅੰਤਰਰਾਸ਼ਟਰੀ ਖਿਡਾਰੀ ਸੁਰੇਸ਼ ਰੈਨਾ ਨੇ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨਾਲ ਅੱਜ (ਸ਼ੁੱਕਰਵਾਰ) ਨੂੰ ਪੁਲਸ ਹੈੱਡਕੁਆਰਟਰ 'ਚ ਮੁਲਾਕਾਤ ਕੀਤੀ ਅਤੇ ਪੁਲਸ ਦੀਆਂ ਉਨ੍ਹਾਂ ਯੋਜਨਾਵਾਂ ਦੀ ਚਰਚਾ ਕੀਤੀ ਜਿਸ 'ਚ ਸਥਾਨਕ ਨੌਜਵਾਨਾਂ ਦੇ ਖੇਡ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਡੀ. ਜੀ. ਪੀ. ਨੇ ਸਾਬਕਾ ਕ੍ਰਿਕਟਰ ਨੂੰ PHQ ਆਉਣ ਦੇ ਲਈ ਧੰਨਵਾਦ ਕੀਤਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਨੌਜਵਾਨਾਂ ਦੇ ਲਈ ਸੇਵਾ ਦੇਣ ਦੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਰੈਨਾ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਨੌਜਵਾਨਾਂ ਲਈ ਖੇਡ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਨ। ਸਾਬਕਾ ਬੱਲੇਬਾਜ਼ ਨੇ ਕਿਹਾ ਉਹ ਪ੍ਰਦੇਸ਼ ਦੇ ਸਕੂਲਾਂ, ਕਾਲਜਾਂ ਅਤੇ ਦਿਹਾਤੀ ਖੇਤਰਾਂ ਸਮੇਤ ਵੱਖ-ਵੱਖ ਹਿੱਸਿਆਂ ਤੋਂ ਸ਼ਾਨਦਾਰ ਨੌਜਵਾਨਾਂ ਜਾਂ ਬੱਚਿਆਂ ਦਾ ਮਾਰਗਦਰਸ਼ਨ ਕਰਨਾ ਚਾਹੁੰਦੇ ਹਾਂ। ਉਹ ਇਸ ਤੋਂ ਪਹਿਲਾਂ ਕ੍ਰਿਕਟ ਨੂੰ ਉਤਸ਼ਾਹਤ ਕਰਨ ਤੇ ਖਾਸ ਕਰ ਗਰੀਬ ਬੱਚਿਆ ਦੇ ਹੁਨਰ ਦੀ ਪਛਾਣ ਲਈ ਡੀ. ਪੀ. ਪੀ. ਨੂੰ ਪੱਤਰ ਵੀ ਲਿਖ ਚੁੱਕੇ ਹਨ।