ਭਾਰਤ-ਦੱ. ਅਫਰੀਕਾ ਦੇ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਟੈਸਟ ''ਤੇ ਮੀਂਹ ਦਾ ਸਾਇਆ
Monday, Sep 30, 2019 - 11:17 PM (IST)

ਵਿਸ਼ਾਖਾਪਟਨਮ— ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਬੁੱਧਵਾਰ ਤੋਂ ਇੱਥੇ ਖੇਡੇ ਜਾਣ ਵਾਲੇ ਟੈਸਟ ਮੈਚ ਦੇ ਦੌਰਾਨ ਪੰਜੇ ਦਿਨ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਪਿਛਲੇ ਇਕ ਹਫਤੇ ਤੋਂ ਇੱਥੇ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਦੇ ਸ਼ੁਰੂਆਤੀ ਦਿਨ 80 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਮੈਚ ਦੇ ਦੂਜੇ ਤੇ ਤੀਜੇ ਦਿਨ 50 ਤੇ 40 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਆਖਰੀ ਦੇ 2 ਦਿਨਾਂ ਦੀ ਖੇਡ ਵੀ ਮੀਂਹ ਨਾਲ ਪ੍ਰਭਾਵਿਤ ਹੋ ਸਕਦੀ ਹੈ।