ਰਾਹੁਲ ਪਹਿਲੀ ਵਾਰ ਕਪਤਾਨੀ ਕਰੇਗਾ ਤੇ ਮੈਂ ਉਸਦੇ ਲਈ ਉਤਸ਼ਾਹਿਤ ਹਾਂ : ਮਯੰਕ

09/04/2020 9:00:55 PM

ਦੁਬਈ- ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਦੇ ਸਾਥੀ ਖਿਡਾਰੀ ਅਤੇ ਪੁਰਾਣੇ ਦੋਸਤ ਮਯੰਕ ਅਗਰਵਾਲ ਦਾ ਕਹਿਣਾ ਹੈ ਕਿ ਰਾਹੁਲ ਆਈ. ਪੀ. ਐੱਲ. 'ਚ ਪਹਿਲੀ ਵਾਰ ਕਪਤਾਨੀ ਕਰਨਗੇ ਅਤੇ ਉਹ ਇਸ ਦੇ ਲਈ ਬਹੁਤ ਉਤਸ਼ਾਹਿਤ ਹਨ। ਰਾਹੁਲ ਪਹਿਲੀ ਵਾਰ ਆਈ. ਪੀ. ਐੱਲ 'ਚ ਕਪਤਾਨੀ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਦੀ ਕਪਤਾਨੀ ਰਵੀ ਚੰਦਰਨ ਅਸ਼ਵਿਨ ਦੇ ਹੱਥਾਂ ਵਿੱਚ ਸੀ ਪਰ ਅਸ਼ਵਿਨ ਇਸ ਵਾਰ ਦਿੱਲੀ ਕੈਪੀਟਲਸ ਲਈ ਖੇਡਣਗੇ।
ਮਯੰਕ ਨੇ ਕਿਹਾ ਕਿ ਉਨ੍ਹਾਂ ਨੇ ਤੇ ਰਾਹੁਲ ਨੇ ਆਰ. ਸੀ. ਬੀ. 'ਚ ਅਨਿਲ ਕੁੰਬਲੇ ਦੀ ਅਗਵਾਈ 'ਚ ਖੇਡ ਚੁੱਕੇ ਹਨ ਅਤੇ ਇਸਦਾ ਫਾਇਦਾ ਆਉਣ ਵਾਲੇ ਸੀਜ਼ਨ 'ਚ ਮਿਲੇਗਾ। ਮਯੰਕ ਨੇ ਕਿਹਾ, ਰਾਹੁਲ ਅਤੇ ਮੈਂ ਇਕੱਠੇ ਖੇਡਣਾ ਸ਼ੁਰੂ ਕੀਤਾ ਅਤੇ ਅਸੀਂ ਇਕੱਠੇ ਅੰਡਰ-19 ਖੇਡਦੇ ਸੀ। ਇਸ ਤੋਂ ਬਾਅਦ ਅਸੀਂ ਟੈਸਟ ਵਿਚ ਓਪਨਿੰਗ ਕੀਤੀ। ਅਸੀਂ ਵਿਸ਼ਵ ਕੱਪ ਦੀ ਟੀਮ ਦਾ ਹਿੱਸਾ ਵੀ ਸੀ। ਉਹ ਪਹਿਲੀ ਵਾਰ ਕਪਤਾਨੀ ਕਰੇਗਾ ਅਤੇ ਮੈਂ ਉਨ੍ਹਾਂ ਦੇ ਲਈ ਬਹੁਤ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ, ਅਸੀਂ ਦੋਵੇ ਆਰ. ਸੀ. ਬੀ. ਵਿੱਚ ਕੁੰਬਲੇ ਦੀ ਅਗਵਾਈ 'ਚ ਖੇਡਿਆ ਹੈ। ਕੋਚ ਹੋਣ ਦੇ ਨਾਤੇ, ਕੁੰਬਲੇ ਭਰਾ ਦੀ ਯੋਜਨਾ ਸ਼ਾਨਦਾਰ ਹੁੰਦੀ ਸੀ ਅਤੇ ਉਹ ਹਰ ਕਿਸੇ ਲਈ ਭੂਮਿਕਾ ਨੂੰ ਤੈਅ ਕਰਦੇ ਸਨ। ਜਦੋਂ ਕੋਈ ਤੁਹਾਡੀ ਭੂਮਿਕਾ ਤੈਅ ਕਰਦਾ ਹੈ ਤਾਂ ਇਸ ਨਾਲ ਤੁਹਾਡਾ ਚਿਹਰਾ ਸਾਫ ਗੋ ਜਾਂਦਾ ਹੈ ਕਿ ਤੁਸੀਂ ਕਿੱਥੇ ਖੜ੍ਹੇ ਹੋ ਤੇ ਤੁਹਾਨੂੰ ਅਗਲੇ ਪੱਧਰ ਤੇ ਜਾਣ ਲਈ ਕੀ ਕਰਨਾ ਹੈ।


Gurdeep Singh

Content Editor

Related News