ਰਾਹੁਲ ਦੇ ਇਸ ਸੁਪਰਮੈਨ ਕੈਚ ਨੇ ਬਦਲਿਆ ਮੈਚ, ਵੀਡੀਓ ਦੇਖ ਹੋ ਜਾਓਗੇ ਹੈਰਾਨ

03/26/2019 12:22:39 PM

ਨਵੀਂ ਦਿੱਲੀ : ਆਈ. ਪੀ. ਐੱਲ. 2019 ਦਾ ਚੌਥਾ ਮੁਕਾਬਲਾ ਰਾਜਸਥਾਨ ਰਾਇਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ, ਜਿਸ ਵਿਚ ਪੰਜਾਬ ਨੇ 14 ਦੌੜਾਂ ਨਾਲ ਜਿੱਤ ਦਰਜ ਕਰ ਸ਼ਾਨਦਾਰ ਸ਼ੁਰੂਆਤ ਕੀਤੀ। ਮੈਚ ਵਿਚ ਪੰਜਾਬ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਭਾਂਵੇ ਹੀ ਦੌੜਾਂ ਨਾਲ ਬਣਾ ਸਕੇ ਹੋਣ ਪਰ ਇਕ ਸ਼ਾਨਦਾਰ ਕੈਚ ਫੜ ਕੇ ਉਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।

PunjabKesari

ਮੈਚ ਵਿਚ ਟੀਚਾ ਦਾ ਪਿੱਛਾ ਕਰ ਰਹੀ ਰਾਜਸਥਾਨ ਟੀਮ ਬਟਲਰ ਦਾ ਵਿਕਟ ਗੁਆਉਣ ਤੋਂ ਬਾਅਦ ਸਮਿਥ ਦੀ ਪਾਰੀ ਤੋਂ ਉੱਭਰ ਕੇ ਬਾਹਰ ਆ ਚੁੱਕੀ ਸੀ ਅਤੇ ਟੀਮ ਜਿੱਤ ਵੱਲ ਵੱਧ ਰਹੀ ਸੀ ਪਰ ਲੋਕੇਸ਼ ਰਾਹੁਲ ਨੇ ਹੈਰਾਨੀਜਨਕ ਕੈਚ ਕਰ ਕੇ ਆਪਣੀ ਟੀਮ ਦੀ ਮੈਚ ਵਿਚ ਵਾਪਸੀ ਕਰਾ ਦਿੱਤੀ। 17ਵਾਂ ਓਵਰ ਸੈਮ ਕਰਨ ਕਰ ਰਹੇ ਸੀ। ਓਵਰ ਦੀ ਚੌਥੀ ਗੇਂਦ ਨੂੰ ਸਮਿਥ ਨੇ ਬਾਊਂਡਰੀ 'ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਗੇਂਦ ਹਵਾ 'ਚ ਕਾਫੀ ਉੱਪਰ ਸੀ, ਇਸ ਦੌਰਾਨ ਰਾਹੁਲ ਨੇ ਲੰਬੀ ਦੌੜ ਲਾਉਂਦਿਆਂ ਹਵਾ ਵਿਚ ਛਲਾਂਗ ਲਾ ਕੇ ਕੈਚ ਫੜ ਲਿਆ।

ਰਾਹੁਲ ਦੀ ਇਸ ਹੈਰਾਨ ਕਰਨ ਵਾਲੀ ਕੈਚ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਖੁੱਦ ਸਮਿਥ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ। ਵਿਕਟ ਭਾਂਵੇ ਹੀ ਇਹ ਸੈਮ ਦੇ ਖਾਤੇ 'ਚ ਗਿਆ ਹੋਵੇ ਪਰ ਅਸਲੀ ਵਿਕਟ ਰਾਹੁਲ ਦੇ ਨਾਂ ਹੀ ਰਿਹਾ। ਸਮਿਥ ਦੇ ਜਾਣ ਤੋਂ ਬਾਅਦ ਸੈਮਸਨ ਵੀ ਇਸੇ ਓਵਰ ਵਿਚ ਆਊਟ ਹੋ ਗਏ ਅਤੇ ਮੈਚ ਵਿਚ ਪੰਜਾਬ ਨੇ ਪੂਰੀ ਤਰ੍ਹਾਂ ਪਕੜ ਬਣਾ ਲਈ। ਰਾਜਸਥਾਨ 9 ਵਿਕਟਾਂ ਗੁਆ ਕੇ 170 ਦੌੜਾਂ ਹੀ ਬਣਾ ਸਕੀ ਅਤੇ ਪੰਜਾਬ ਨੇ 14 ਦੌੜਾਂ ਨਾਲ ਜਿੱਤ ਦਰਜ ਕਰ ਲਈ। ਪੰਜਾਬ ਦੀ ਰਾਜਸਥਾਨ ਦੇ ਘਰੇਲੂ ਮੈਦਾਨ 'ਤੇ ਇਹ ਪਹਿਲੀ ਜਿੱਤ ਹੈ।

 


Related News