ਗੇਂਦਬਾਜ਼ਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ, ਪਾਵਰ ਪਲੇਅ ''ਚ ਸੁਧਾਰ ਜ਼ਰੂਰੀ : ਰਾਹੁਲ
Friday, Apr 08, 2022 - 02:28 AM (IST)
ਨਵੀਂ ਮੁੰਬਈ- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਦਿੱਲੀ ਕੈਪੀਟਲਸ ਦੇ ਵਿਰੁੱਧ ਵੀਰਵਾਰ ਨੂੰ ਇੱਥੇ 6 ਵਿਕਟਾਂ ਨਾਲ ਜਿੱਤ ਵਿਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਯਤਨਾ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਟੀਮ ਨੂੰ ਪਾਵਰ ਪਲੇਅ ਵਿਚ ਦੌੜਾਂ ਨੂੰ ਰੋਕਣ 'ਤੇ ਕੰਮ ਕਰਨਾ ਹੋਵੇਗਾ। ਦਿੱਲੀ ਨੇ ਪਾਵਰ ਪਲੇਅ ਵਿਚ ਬਿਨਾਂ ਕਿਸੇ ਨੁਕਸਾਨ 'ਤੇ 52 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਲਖਨਊ ਦੇ ਗੇਂਦਬਾਜ਼ਾਂ ਨੇ ਵਧੀਆ ਵਾਪਸੀ ਕਰਕੇ ਉਸ ਨੂੰ ਤਿੰਨ ਵਿਕਟਾਂ 'ਤੇ 149 ਦੌੜਾਂ ਹੀ ਬਣਾਉਣ ਦਿੱਤੀਆਂ। ਲਖਨਊ ਨੇ ਚਾਰ ਵਿਕਟਾਂ 'ਤੇ 155 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ-ਦੱਖਣੀ ਅਫਰੀਕਾ ਦੀ ਸਾਬਕਾ ਕਪਤਾਨ ਨੇ ਵਨ ਡੇ ਤੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
ਰਾਹੁਲ ਨੇ ਮੈਚ ਤੋਂ ਬਾਅਦ ਕਿਹਾ ਕਿ ਗੇਂਦਬਾਜ਼ੀ ਵਿਚ ਅਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਪਾਵਰ ਪਲੇਅ ਵਿਚ (ਦੌੜਾਂ 'ਤੇ ਰੋਕ ਲਗਾਉਣ ਦੇ ਲਈ) ਕੰਮ ਕਰਨਾ ਹੋਵੇਗਾ। ਅਸੀਂ ਜਜ਼ਬਾ ਦਿਖਾਇਆ। ਪਾਵਰ ਪਲੇਅ ਤੋਂ ਬਾਅਦ ਗੇਂਦਬਾਜ਼ਾਂ ਨੇ ਗੱਲ ਕੀਤੀ ਅਤੇ ਉਨ੍ਹਾਂ ਨੇ ਸਹੀ ਲਾਈਨ ਵਿਚ ਲੈੱਥ ਦਾ ਪਤਾ ਕੀਤਾ ਅਤੇ ਉਸ 'ਤੇ ਵਧੀਆ ਤਰ੍ਹਾਂ ਨਾਲ ਅਮਲ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਅਸੀਂ ਕਿੰਨਾ ਟੀਚਾ ਹਾਸਲ ਕਰਨਾ ਹੈ। ਤਰੇਲ ਦਾ ਪ੍ਰਭਾਵ ਸਾਰੇ ਟੀਮ ਦੇ ਦਿਮਾਗ 'ਚ ਬੈਠਿਆ ਹੋਇਆ ਹੈ ਅਤੇ ਇਸ ਲਈ ਟਾਸ ਜਿੱਤ ਕੇ ਸਾਰੀਆਂ ਟੀਮਾਂ ਪਹਿਲਾਂ ਗੇਂਦਬਾਜ਼ੀ ਕਰ ਰਹੀਆਂ ਹਨ।
ਇਹ ਖ਼ਬਰ ਪੜ੍ਹੋ-ਪੈਟ ਕਮਿੰਸ ਨੇ ਲਗਾਇਆ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਰਾਹੁਲ ਦਾ ਰਿਕਾਰਡ ਕੀਤਾ ਬਰਾਬਰ
ਜ਼ਿਕਰਯੋਗ ਹੈ ਕਿ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ (80) ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਅਤੇ ਆਖਰੀ ਓਵਰਾਂ ਵਿਚ ਕਰੁਣਾਲ ਪੰਡਯਾ ਅਤੇ ਆਯੁਸ਼ ਬਡੋਨੀ ਦੇ ਛੱਕਿਆਂ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਦਿੱਲੀ ਕੈਪੀਟਲਸ ਨੂੰ ਆਖਰੀ ਓਵਰ ਤੱਕ ਚੱਲੇ ਰੋਮਾਂਚਕ ਆਈ. ਪੀ. ਐੱਲ. ਮੁਕਾਬਲੇ ਵਿਚ ਵੀਰਵਾਰ ਨੂੰ 2 ਗੇਂਦਾਂ ਰਹਿੰਦੇ ਹੋਏ 6 ਵਿਕਟਾਂ ਨਾਲ ਹਰਾ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।