ਰਾਹੁਲ ਦ੍ਰਾਵਿੜ ਬਣੇ ਟੀਮ ਇੰਡੀਆ ਦੇ ਨਵੇਂ ਕੋਚ
Wednesday, Nov 03, 2021 - 10:06 PM (IST)
ਮੁੰਬਈ - ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੂੰ ਭਾਰਤੀ ਕ੍ਰਿਕਟ ਟੀਮ ਦਾ ਪ੍ਰਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਦ੍ਰਾਵਿੜ ਦਾ ਪਹਿਲਾ ਕਾਰਜਕਾਲ ਨਿਊਜ਼ੀਲੈਂਡ ਖਿਲਾਫ ਅਗਲੀ ਘਰੇਲੂ ਸੀਰੀਜ਼ ਹੋਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਕ੍ਰਿਕਟ ਸਲਾਹਕਾਰ ਕਮੇਟੀ, ਜਿਸ ਵਿਚ ਸੁਲਕਸ਼ਣਾ ਨਾਇਕ ਅਤੇ ਆਰ. ਪੀ. ਸਿੰਘ ਸ਼ਾਮਲ ਸਨ, ਨੇ ਸਰਬਸੰਮਤੀ ਨਾਲ ਦ੍ਰਾਵਿੜ ਨੂੰ ਭਾਰਤੀ ਸੀਨੀਅਰ ਪੁਰਸ਼ ਟੀਮ ਦਾ ਪ੍ਰਮੁੱਖ ਕੋਚ ਨਿਯੁਕਤ ਕਰਨ ਦਾ ਐਲਾਨ ਕੀਤਾ। ਬੀ. ਸੀ. ਸੀ. ਆਈ. ਨੇ ਪਿਛਲੇ 26 ਅਕਤੂਬਰ ਨੂੰ ਪ੍ਰਮੁੱਖ ਕੋਚ ਅਹੁਦੇ ਲਈ ਬਿਨੈਪੱਤਰ ਮੰਗੇ ਸਨ। ਭਾਰਤ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਦਾ ਕਾਰਜਕਾਲ ਸੰਯੁਕਤ ਅਰਬ ਅਮੀਰਾਤ ਵਿਚ ਚੱਲ ਰਹੇ ਟੀ-20 ਵਿਸ਼ਵ ਕੱਪ ਦੇ ਨਾਲ ਖਤਮ ਹੋਣ ਜਾ ਰਿਹਾ ਹੈ।
ਇਹ ਖ਼ਬਰ ਪੜ੍ਹੋ- ਰੋਹਿਤ ਸ਼ਰਮਾ ਨੇ ਲਗਾਇਆ 23ਵਾਂ ਅਰਧ ਸੈਂਕੜਾ, ਇਹ ਰਿਕਾਰਡ ਵੀ ਕੀਤੇ ਆਪਣੇ ਨਾਂ
ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਪ੍ਰਮੁੱਖ ਦੇ ਤੌਰ 'ਤੇ ਕੰਮ ਕਰ ਰਹੇ ਦ੍ਰਾਵਿੜ ਨੂੰ ਭਾਰਤ ਵਿਚ 2023 'ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਤੱਕ 2 ਸਾਲ ਦੇ ਲਈ ਇਸ ਅਹੁਦੇ 'ਤੇ ਨਿਯੁਕਤ ਕੀਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।