ਆਖਿਰਕਾਰ ਰਾਹੁਲ ਦ੍ਰਾਵਿੜ ਨੇ ਕਿਉਂ ਤੋੜਿਆ ਆਪਣਾ ਹੀ ਬਣਾਇਆ ਨਿਯਮ !

Saturday, Jun 09, 2018 - 04:18 PM (IST)

ਆਖਿਰਕਾਰ ਰਾਹੁਲ ਦ੍ਰਾਵਿੜ ਨੇ ਕਿਉਂ ਤੋੜਿਆ ਆਪਣਾ ਹੀ ਬਣਾਇਆ ਨਿਯਮ !

ਨਵੀਂ ਦਿੱਲੀ—ਭਾਰਤੀ ਅੰਡਰ 19 ਟੀਮ ਦੀ ਜ਼ਿੰਮੇਦਾਰੀ ਸੰਭਾਲ ਕੇ ਉਸਨੂੰ ਵਰਲਡ ਚੈਂਪੀਅਨ ਬਣਾਉਣ ਵਾਲੇ ਕੋਚ ਰਾਹੁਲ ਦ੍ਰਾਵਿੜ ਨੇ ਆਪਣੇ ਹੀ ਬਣਾਏ ਨਿਯਮ ਨੂੰ ਤੋੜ ਦਿੱਤਾ ਹੈ। ਦਰਅਸਲ ਬੀ.ਸੀ.ਸੀ.ਆਈ. ਨੇ ਸ਼੍ਰੀਲੰਕਾ ਦੌੜੇ ਦੇ ਲਈ ਜਿਸ ਜੂਨੀਅਰ ਟੀਮ ਇੰਡੀਆ ਦਾ ਐਲਾਨ ਕੀਤਾ ਹੈ। ਇਸ 'ਚ ਦੋ ਖਿਡਾਰੀ ਅਜਿਹੇ ਹਨ ਜੋ ਰਾਹੁਲ ਦ੍ਰਾਵਿੜ ਦੇ ਬਣਾਏ ਨਿਯਮਾਂ 'ਤੇ ਖਰੇ ਨਹੀਂ ਉਤਰੇ ਹਨ ਫਿਰ ਵੀ ਉਨ੍ਹਾਂ ਨੂੰ ਚੁਣਿਆ ਗਿਆ ਹੈ।
ਦ੍ਰਾਵਿੜ ਨੇ ਤੈਅ ਕੀਤਾ ਸੀ ਕਿ ਕਿਸੇ ਵੀ ਖਿਡਾਰੀ ਦੀ ਜੂਨੀਅਰ ਟੀਮ ਦੇ ਨਾਲ ਯਾਤਰਾ ਵਰਲਡ ਕੱਪ ਤੱਕ ਹੀ ਸੀਮਿਤ ਰਹੇਗੀ। ਯਾਨੀ ਇਕ ਬਾਰ ਕੋਈ ਖਿਡਾਰੀ ਜੇਕਰ ਵਰਲਡਕੱਪ ਖੇਡ ਲੈਂਦਾ ਹੈ ਤਾਂ ਉਹ ਦੁਬਾਰਾ ਜੂਨੀਅਰ ਟੀਮ 'ਚ ਨਹੀਂ ਰਹੇਗਾ।

ਸ਼੍ਰੀਲੰਕਾ ਜਾਣ ਵਾਲੀ ਵਨਡੇਅ ਟੀਮ ਦੇ ਕਪਤਾਨ ਆਰੀਅਨ ਜੁਆਲ ਅਤੇ ਚਾਰ ਦਿਨ੍ਹਾਂ ਟੀਮ ਦੇ ਕਪਤਾਨ ਅਰਜੁਨ ਰਾਵਤ ਅਜਿਹੇ ਖਿਡਾਰੀ ਹਨ ਜੋ ਹਾਲ ਹੀ 'ਚ ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਦੇ ਮੈਂਬਰ ਸਨ। ਦ੍ਰਾਵਿੜ ਨੇ ਸਾਲ 2016 'ਚ ਜੂਨੀਅਰ ਟੀਮ ਦੀ ਕੋਚਿੰਗ ਦੀ ਜ਼ਿੰਮੇਦਾਰੀ ਸੰਭਾਲਣ ਦੇ ਬਾਅਦ ਹੀ ਇਹ ਨਿਯਮ ਬਣਾਇਆ ਸੀ। ਪਰ ਹੁਣ ਇਸ  ਨੂੰ ਖੁਦ ਹੀ ਤੋੜ ਦਿੱਤਾ ਹੈ। ਦ੍ਰਾਵਿੜ ਦੇ ਇਸ ਫੈਸਲੇ ਦਾ ਬਚਾਅ ਕਰਦੇ ਹੋਏ ਬੋਰਡ ਨੇ ਇਕ ਅਧਿਕਾਰੀ ਨੇ ਕਿਹਾ , ਇਹ ਫੈਸਲਾ ਦ੍ਰਾਵਿੜ ਅਤੇ ਜੂਨੀਅਰ ਚੋਣ ਕਮੇਟੀ ਦੇ ਨਾਲ ਮਿਲ ਕੇ ਲਿਆ ਹੈ। ਇਹ ਕੋਈ ਅਜਿਹਾ ਨਿਯਮ ਨਹੀਂ ਸੀ ਜਿਸ ਨੂੰ ਤੋੜਿਆ ਨਾ ਜਾ ਸਕੇ।


Related News