ਰਾਹੁਲ ਦ੍ਰਾਵਿੜ ਦਾ ਮੇਰੀ ਜ਼ਿੰਦਗੀ ''ਤੇ ਪ੍ਰਭਾਵ ਸ਼ਬਦਾਂ ''ਚ ਨਹੀਂ ਹੋ ਸਕਦਾ ਬਿਆਨ : ਪੁਜਾਰਾ

Saturday, Jun 27, 2020 - 06:16 PM (IST)

ਸਪੋਰਟਸ ਡੈਸਕ : ਭਾਰਤੀ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਕਿ ਕ੍ਰਿਕਟ ਤੋਂ ਧਿਆਨ ਹਟਾ ਕੇ ਨਿਜੀ ਜ਼ਿੰਦਗੀ ਲਈ ਸਮਾਂ ਕੱਢਣ ਦੇ ਮਹੱਤਵ ਦੇ ਬਾਰੇ ਵਿਚ ਦੱਸਣ ਲਈ ਉਹ ਸਾਬਕਾ ਧਾਕੜ ਖਿਡਾਰੀ ਰਾਹੁਲ ਦ੍ਰਾਵਿੜ ਦੇ ਹਮੇਸ਼ਾ ਧੰਨਵਾਦੀ ਰਹਿਣਗੇ। ਪੁਜਾਰਾ ਨੇ ਕਿਹਾ ਕਿ ਉਸ ਦੀ ਜ਼ਿੰਦਗੀ 'ਤੇ ਦ੍ਰਾਵਿੜ ਦੇ ਪ੍ਰਭਾਵ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਦ੍ਰਾਵਿੜ ਨੂੰ ਭਾਰਤੀ ਬੱਲੇਬਾਜ਼ੀ ਦੀ 'ਦੀਵਾਰ' ਮੰਨਿਆ ਜਾਂਦਾ ਸੀ ਤੇ ਅਕਸਰ ਪੁਜਾਰਾ ਦੀ ਤੁਲਨਾ ਦ੍ਰਾਵਿੜ ਨਾਲ ਕੀਤੀ ਜਾਂਦੀ ਹੈ। ਪੁਜਾਰਾ ਨੇ ਕਿਹਾ ਕਿ ਉਹ ਵਿਅਕਤੀਗਤ ਤੇ ਪੇਸ਼ੇਵਰ ਜ਼ਿੰਦਗੀ ਨੂੰ ਵੱਖ ਰੱਖਣ ਦੇ ਤਰੀਕੇ ਨੂੰ ਸਿਖਾਉਣ ਲਈ ਦ੍ਰਾਵਿੜ ਦੇ ਧੰਨਵਾਦੀ ਹਨ।

PunjabKesari

ਪੁਜਾਰਾ ਨੇ ਕਿਹਾ ਕਿ ਉਸ ਨੇ ਮੈਨੂੰ ਕ੍ਰਿਕਟ ਤੋਂ ਦੂਰ ਰਹਿਣ ਦੇ ਮਹੱਤਵ ਨੂੰ ਸਮਝਣ ਵਿਚ ਮਦਦ ਕੀਤੀ। ਮੇਰੇ ਕੋਲ ਇਕ ਹੀ ਵਿਚਾਰ ਸੀ, ਪਰ ਜਦੋਂ ਮੈਂ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਮੈਨੂੰ ਇਸ ਦੇ ਬਾਰੇ ਵਿਚ ਬਹੁਤ ਸਪਸ਼ਟਤਾ ਨਾਲ ਦੱਸਿਆ। ਮੈਨੂੰ ਅਜਿਹੀ ਸਲਾਹ ਦੀ ਜ਼ਰੂਰਤ ਸੀ। ਦ੍ਰਾਵਿੜ ਨੇ 164 ਟੈਸਟ ਵਿਚ 13288 ਦੌੜਾਂ ਤੇ 344 ਵਨ ਡੇ ਵਿਚ 10889 ਦੌੜਾਂ ਬਣਾਈਆਂ। ਉਸ ਨੇ 79 ਵਨ ਡੇ ਮੈਚਾਂ ਵਿਚ ਭਾਰਤ ਦੀ ਕਪਤਾਨੀ ਕੀਤੀ, ਜਿਸ ਵਿਚੋਂ 42 ਵਿਚ ਟੀਮ ਨੂੰ ਜਿੱਤ ਮਿਲੀ। ਉਸ ਦੇ ਨਾਂ ਦੌੜਾਂ ਪਿੱਛਾ ਕਰਦਿਆਂ ਲਗਾਤਾਰ 14 ਜਿੱਤਾਂ ਦਰਜ ਕਰਨ ਦਾ ਵਿਸ਼ਵ ਰਿਕਾਰਡ ਵੀ ਹੈ।

PunjabKesari

ਪੁਜਾਰਾ ਨੇ ਕਿਹਾ ਕਿ ਮੈਂ ਕਾਊਂਟੀ ਕ੍ਰਿਕਟ ਵਿਚ ਵੀ ਦੇਖਿਆ ਹੈ ਕਿ ਉਹ ਵਿਅਕਤੀਗਤ ਤੇ ਪੇਸ਼ੇਵਰ ਜ਼ਿੰਦਗੀ ਨੂੰ ਵੱਖ ਰੱਖਦੇ ਹਨ। ਮੈਂ ਉਸ ਸਲਾਹ ਨੂੰ ਬਹੁਤ ਮਹੱਤਵ ਦਿੰਦਾ ਹਾਂ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਮੈਂ ਆਪਣੀ ਖੇਡ 'ਤੇ ਜ਼ਰੂਰਤ ਤੋਂ ਜ਼ਿਆਦਾ ਧਿਆਨ ਦਿੰਦਾ ਹਾਂ। ਹਾਂ ਮੈਂ ਅਜਿਹਾ ਹੀ ਹਾਂ ਪਰ ਮੈਨੂੰ ਇਹ ਵੀ ਪਤਾ ਹੈ ਕਿ ਮੈਨੂੰ ਕਦੋਂ ਪੇਸ਼ੇਵਰ ਜ਼ਿੰਦਗੀ ਤੋਂ ਦੂਰੀ ਬਣਾਉਣੀ ਹੈ। ਕ੍ਰਿਕਟ ਤੋਂ ਪਰਾਂ ਵੀ ਜ਼ਿੰਦਗੀ ਹੈ।


Ranjit

Content Editor

Related News