ਹਿੱਤਾ ਦਾ ਟਕਰਾਅ : BCCI ਨੇ ਦ੍ਰਾਵਿੜ ਨੂੰ 12 ਨਵੰਬਰ ਨੂੰ ਪੇਸ਼ ਹੋਣ ਦਾ ਦਿੱਤਾ ਨਿਰਦੇਸ਼

10/31/2019 3:43:54 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਆਚਾਰ ਅਧਿਕਾਰੀ ਡੀ. ਕੇ. ਜੈਨ ਨੇ ਸਾਬਕਾ ਧਾਕੜ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਉਨ੍ਹਾਂ ਦੇ ਖਿਲਾਫ ਲਾਏ ਗਏ ਹਿੱਤਾਂ ਦੇ ਟਕਰਾਅ ਦੇ ਮਾਮਲੇ 'ਚ ਅੱਗੇ ਦੀ ਸੁਣਵਾਈ ਅਤੇ ਸਪੱਸ਼ਟੀਕਰਨ ਲਈ 12 ਨਵੰਬਰ ਨੂੰ ਦੂਜੀ ਵਾਰ ਨਿੱਜੀ ਤੌਰ 'ਤੇ ਪੇਸ਼ ਹੋਣ ਨੂੰ ਕਿਹਾ ਹੈ। ਭਾਰਤ ਦੇ ਸਾਬਕਾ ਕਪਤਾਨ ਨੇ ਇਸ ਤੋਂ ਪਹਿਲਾਂ 26 ਸਤੰਬਰ ਨੂੰ ਮੁੰਬਈ 'ਚ ਨਿੱਜੀ ਸੁਣਵਾਲੀ ਦੇ ਦੌਰਾਨ ਆਪਣਾ ਪੱਖ ਰਖਿਆ ਸੀ।

ਐੱਮ. ਪੀ. ਸੀ. ਏ. ਦੇ ਉਮਰ ਭਰ ਦੇ ਮੈਂਬਰ ਸੰਜੇ ਗੁਪਤਾ ਨੇ ਦ੍ਰਾਵਿੜ ਖਿਲਾਫ ਸ਼ਿਕਾਇਤ ਦਰਜ ਕਰਾਉਂਦੇ ਹੋਏ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਪ੍ਰਮੁੱਖ ਦੇ ਰੂਪ 'ਚ ਉਨ੍ਹਾਂ ਦੀ ਮੌਜੂਦਾ ਭੂਮਿਕਾ ਅਤੇ ਇੰਡੀਆ ਸੀਮਿੰਟ ਦਾ ਅਧਿਕਾਰੀ ਹੋਣ ਕਾਰਨ ਹਿੱਤਾਂ ਦੇ ਟਕਰਾਅ ਦਾ ਦੋਸ਼ ਲਗਾਇਆ ਸੀ। ਇੰਡੀਆ ਸੀਮਿੰਟ ਦੇ ਕੋਲ ਆਈ. ਪੀ. ਐੱਲ. ਫ੍ਰੈਂਚਾਈਜ਼ੀ ਚੇਨਈ ਸੁਪਰਕਿੰਗਜ਼ ਦੀ ਮਾਲਕੀ ਹੈ। ਐੱਨ. ਸੀ. ਏ. 'ਚ ਭੂਮਿਕਾ ਮਿਲਣ ਨਾਲ ਦ੍ਰਾਵਿੜ ਭਾਰਤ ਏ ਅਤੇ ਅੰਡਰ 19 ਟੀਮਾਂ ਦੇ ਮੁੱਖ ਕੋਚ ਵੀ ਰਹੇ। ਐੱਨ. ਸੀ. ਏ. ਨਿਰਦੇਸ਼ਕ ਦੇ ਤੌਰ 'ਤੇ ਉਹ ਦੋਵੇਂ ਟੀਮਾਂ ਦੀ ਸਫਲਤਾ 'ਤੇ ਨਜ਼ਰ ਰੱਖਣਗੇ।
PunjabKesari
ਦ੍ਰਾਵਿੜ ਨੇ ਪਹਿਲਾਂ ਆਪਣਾ ਪੱਖ ਰਖਦੇ ਹੋਏ ਆਪਣੇ ਬਚਾਅ 'ਚ ਕਿਹਾ ਸੀ ਕਿ ਉਨ੍ਹਾਂ ਨੇ ਇੰਡੀਆ ਸੀਮਿੰਟ ਤੋਂ ਅਵੈਤਨਿਕ ਛੁੱਟੀ (ਬਿਨਾ ਕਿਸੇ ਤਨਖਾਹ ਤੋਂ ਛੁੱਟੀ) ਲਈ ਹੈ ਅਤੇ ਚੇਨਈ ਸੁਪਰਕਿੰਗਜ਼ ਤੋਂ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਬੀ. ਸੀ. ਸੀ. ਆਈ. ਦੇ ਸੰਵਿਧਾਨ ਮੁਤਾਬਕ, ਕੋਈ ਵੀ ਵਿਅਕਤੀ ਇਕ ਸਮੇਂ 'ਚ ਇਕ ਤੋਂ ਵੱਧ ਅਹੁਦੇ 'ਤੇ ਨਹੀਂ ਰਹਿ ਸਕਦਾ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ, ''ਜੈਨ ਨੇ ਬੁੱਧਵਾਰ ਰਾਤ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਨਵੀਂ ਦਿੱਲੀ 'ਚ 21 ਨਵੰਬਰ ਨੂੰ ਸੁਣਵਾਈ ਲਈ ਪੇਸ਼ ਹੋਣ ਨੂੰ ਕਿਹਾ। ਗੁਪਤਾ ਦਾ ਪੱਖ ਵੀ ਸੁਣਿਆ ਜਾਵੇਗਾ।''  


Tarsem Singh

Content Editor

Related News