ਰਾਹੁਲ ਨੇ 20-20 ਫਾਰਮੈੱਟ ''ਚ ਰਚਿਆ ਇਤਿਹਾਸ, ਤੋੜਿਆ ਕੋਹਲੀ-ਰੈਨਾ ਦਾ ਰਿਕਾਰਡ

01/31/2020 8:52:01 PM

ਵੇਲਿੰਗਟਨ— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਇਸ ਸਮੇਂ ਆਪਣੇ ਕਰੀਅਰ ਦੀ ਸ਼ਾਨਦਾਰ ਫਾਰਮ 'ਚ ਚੱਲ ਰਹੇ ਹਨ। ਰਾਹੁਲ ਨੇ ਚੌਥੇ ਟੀ-20 'ਚ ਸਭ ਤੋਂ ਜ਼ਿਆਦਾ ਤੇਜ਼ 4 ਹਜ਼ਾਰ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ 'ਚ ਰਾਹੁਲ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ ਹੈ।

PunjabKesari
ਰਾਹੁਲ ਨੇ ਨਿਊਜ਼ਲੈਂਡ ਵਿਰੁੱਧ ਖੇਡੇ ਗਏ ਚੌਥੇ ਟੀ-20 ਮੈਚ 'ਚ ਆਪਣੇ 20-20 ਕਰੀਅਰ 'ਚ 4 ਹਜ਼ਾਰ ਦੌੜਾਂ ਬਣਾ ਲਈਆਂ ਹਨ। ਇਸ ਦੇ ਨਾਲ ਹੀ ਰਾਹੁਲ ਭਾਰਤ ਵਲੋਂ 20-20 'ਚ ਸਭ ਤੋਂ ਜ਼ਿਆਦਾ ਤੇਜ਼ 4 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਰਾਹੁਲ ਤੋਂ ਪਹਿਲਾਂ ਇਹ ਰਿਕਾਰਡ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂ ਸੀ, ਜਿਸ ਨੇ 138 ਪਾਰੀਆਂ 'ਚ ਭਾਰਤ ਦੇ ਲਈ ਇਹ ਕਾਰਨਾਮਾ ਕੀਤਾ ਸੀ ਪਰ ਰਾਹੁਲ ਕੋਹਲੀ ਤੋਂ ਇਕ ਕਦਮ ਅੱਗੇ ਨਿਕਲ ਗਏ ਹਨ ਤੇ ਉਸ ਨੇ ਸਿਰਫ 117 ਪਾਰੀਆਂ 'ਚ ਇਹ ਰਿਕਾਰਡ ਆਪਣੇ ਨਾਂ ਕਰ ਕੀਤਾ ਹੈ। ਰਾਹੁਲ 20-20 ਫਾਰਮੈੱਟ 'ਚ ਇਸ ਮਾਮਲੇ 'ਚ ਉਹ ਦੁਨੀਆ ਦੇ ਚੌਥੇ ਸਭ ਤੋਂ ਤੇਜ਼ ਬੱਲੇਬਾਜ਼ ਵੀ ਬਣ ਗਏ ਹਨ।

PunjabKesari
ਰਾਹੁਲ ਦਾ 20-20 ਫਾਰਮੈੱਟ 'ਚ ਰਿਕਾਰਡ
ਰਾਹੁਲ ਨੇ ਭਾਰਤ ਦੇ ਲਈ ਟੀ-20 ਫਾਰਮੈੱਟ 'ਚ 40 ਮੈਚ ਖੇਡੇ ਹਨ, ਜਿਸ 'ਚ ਉਸ ਨੇ 146.43 ਦੀ ਸਟਰਾਈਕ ਰੇਟ ਨਾਲ 1416 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਭਾਰਤ ਦੇ ਲਈ 2 ਸੈਂਕੜੇ ਵੀ ਲਗਾਏ ਹਨ ਨਾਲ ਹੀ ਆਈ. ਪੀ. ਐੱਲ. 'ਚ ਰਾਹੁਲ ਨੇ 67 ਮੈਚਾਂ 'ਚ 1977 ਦੌੜਾਂ ਬਣਾਈਆਂ ਹਨ, ਜਿਸ 'ਚ ਇਕ ਸੈਂਕੜਾ ਵੀ ਸ਼ਾਮਲ ਹੈ।


Gurdeep Singh

Content Editor

Related News