IPL2022 ''ਚ ਪੰਜਾਬ ਕਿੰਗਜ਼ ਤੋਂ ਅਲੱਗ ਹੋ ਸਕਦੇ ਹਨ ਰਾਹੁਲ

Tuesday, Oct 12, 2021 - 11:42 PM (IST)

IPL2022 ''ਚ ਪੰਜਾਬ ਕਿੰਗਜ਼ ਤੋਂ ਅਲੱਗ ਹੋ ਸਕਦੇ ਹਨ ਰਾਹੁਲ

ਦੁਬਈ- ਆਈ. ਪੀ. ਐੱਲ. 2021 ਸੀਜ਼ਨ ਵਿਚ ਹੁਣ ਤੱਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਲੋਕੇਸ਼ ਰਾਹੁਲ ਅਗਲੇ ਸਾਲ ਪੰਜਾਬ ਕਿੰਗਜ਼ ਤੋਂ ਅਲੱਗ ਹੋ ਸਕਦੇ ਹਨ। ਉਸਦੇ ਨਿਲਾਮੀ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸਮਝਿਆ ਜਾਂਦਾ ਹੈ ਕਿ ਕੁਝ ਫ੍ਰੈਚਾਇਜ਼ੀਆਂ ਨੇ ਉਸ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਸ ਨੂੰ ਆਪਣੇ ਨਾਲ ਜੋੜਨ 'ਚ ਦਿਲਚਸਪੀ ਦਿਖਾਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਹੁਣ ਤੱਕ ਅਗਲੇ ਸੀਜ਼ਨ ਦੇ ਲਈ ਰਿਟੇਂਸ਼ਨ ਪਾਲਿਸੀ ਤੇ ਫ੍ਰੈਂਚਾਇਜ਼ੀਆਂ ਦੇ ਲਈ ਉਪਲੱਬਧ ਰਾਈਟ ਟੂ ਮੈਚ (ਆਰ. ਟੀ. ਐੱਮ.) ਕਾਰਡਾਂ ਦੀ ਗਿਣਤੀ 'ਤੇ ਕੁਝ ਸਪੱਸ਼ਟਤਾ ਨਹੀਂ ਹੈ।

ਇਹ ਖ਼ਬਰ ਪੜ੍ਹੋ- ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ

PunjabKesari


ਜ਼ਿਕਰਯੋਗ ਹੈ ਕਿ ਇਕ ਫ੍ਰੈਂਚਾਇਜ਼ੀ ਨੂੰ ਆਪਣੇ ਮੌਜੂਦਾ ਖਿਡਾਰੀਆਂ ਨੂੰ ਨਿਲਾਮੀ ਦੇ ਲਈ ਉਪਲੱਬਧ ਕਰਾਏ ਜਾਣ 'ਤੇ ਰਾਈਟ ਟੂ ਮੈਚ ਕਾਰਡ ਦਾ ਇਸਤੇਮਾਲ ਕਰਨ ਦਾ ਅਧਿਕਾਰ ਹੈ। ਸਮਝਿਆ ਜਾਂਦਾ ਹੈ ਕਿ ਪਰਦੇ ਦੇ ਪਿੱਛੇ ਇਸ ਬਾਰੇ 'ਚ ਚਰਚਾ ਹੋ ਰਹੀ ਹੈ ਤਾਂਕਿ ਪੰਜਾਬ ਕਿੰਗਜ਼ ਤੋਂ ਰਾਹੁਲ ਦੀ ਵਿਦਾਈ ਸੁਹਿਰਦ ਹੋਵੇ। ਰਾਹੁਲ, ਜੋ ਫਿਲਹਾਲ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਲਈ ਭਾਰਤੀ ਟੀਮ ਦੇ ਬਾਓ-ਬਬਲ ਵਿਚ ਹਨ, ਉਨ੍ਹਾਂ ਵਲੋਂ ਇਸ ਬਾਰੇ 'ਚ ਹੁਣ ਤੱਕ ਕੋਈ ਟਿੱਪਣੀ ਨਹੀਂ ਆਈ, ਜਦਕਿ ਪੰਜਾਬ ਕਿੰਗਜ਼ ਦੇ ਇਕ ਅਧਿਕਾਰੀ ਨੇ ਇਸ ਵਿਸ਼ੇ 'ਤੇ ਚਰਚਾ ਕਰਨ ਨਾਲ ਸਪੱਸ਼ਟ ਰੂਪ ਤੋਂ ਇਨਕਾਰ ਕੀਤਾ ਹੈ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News