ਰਾਹੁਲ ਚਾਹਰ ਨੇ ਆਪਣੇ ਭਰਾ ਦੀਪਕ ਦੇ ਜਲਦ ਸਿਹਤਮੰਦ ਹੋਣ ਦੀ ਕੀਤੀ ਪ੍ਰਾਰਥਨਾ
Sunday, Aug 30, 2020 - 08:55 PM (IST)
ਦੁਬਈ– ਮੁੰਬਈ ਇੰਡੀਅਨਜ਼ ਦੇ ਲੈੱਗ ਸਪਿਨਰ ਰਾਹੁਲ ਚਾਹਰ ਨੇ ਆਪਣੇ ਭਰਾ ਤੇ ਚੇਨਈ ਸੁਪਰ ਕਿੰਗਜ਼ ਟੀਮ ਦੇ ਮੈਂਬਰ ਦੀਪਕ ਚਾਹਰ ਦੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕੀਤੀ ਹੈ, ਜਿਹੜਾ ਕੋਰੋਨਾ ਨਾਲ ਪਾਜ਼ੇਟਿਵ ਹੋ ਗਿਆ ਹੈ।
ਚੇਨਈ ਟੀਮ ਦੇ ਦੋ ਖਿਡਾਰੀਆਂ ਸਮੇਤ 13 ਮੈਂਬਰ ਕੋਰੋਨਾ ਤੋਂ ਪਾਜ਼ੇਟਿਵ ਹੋਏ ਹਨ, ਜਿਨ੍ਹਾਂ ਦੀ ਪੁਸ਼ਟੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੀਤੀ ਹੈ। ਇਨ੍ਹਾਂ ਦੋ ਖਿਡਾਰੀਆਂ ਵਿਚ ਤੇਜ਼ ਗੇਂਦਬਾਜ਼ ਦੀਪਕ ਚਾਹਰ ਵੀ ਸ਼ਾਮਲ ਹੈ। ਰਾਹੁਲ ਨੇ ਟਵਿੱਟਰ 'ਤੇ ਦੀਪਕ ਨੂੰ ਜਲਦ ਠੀਕ ਹੋਣ ਤੇ ਮੈਦਾਨ 'ਤੇ ਵਾਪਸ ਆਉਣ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਰਾਹੁਲ ਆਪਣੀ ਟੀਮ ਦੇ ਨਾਲ ਆਬੂ ਧਾਬੀ 'ਚ ਹੈ। ਰਾਹੁਲ ਨੇ ਕਿਹਾ ਕਿ ਮਜ਼ਬੂਤ ਰਹੋ ਮੇਰੇ ਭਰਾ... ਮੇਰੀ ਪ੍ਰਾਰਥਨਾ ਤੁਹਾਡੇ ਨਾਲ ਹੈ।