ਰਾਹੁਲ ਨੂੰ ਟੀ-20 ਰੈਂਕਿੰਗ ''ਚ ਇਕ ਸਥਾਨ ਦਾ ਫਾਇਦਾ, ਕੁਲਦੀਪ ਨੇ ਇਕ ਸਥਾਨ ਗੁਆਇਆ

Wednesday, Mar 13, 2019 - 02:57 AM (IST)

ਰਾਹੁਲ ਨੂੰ ਟੀ-20 ਰੈਂਕਿੰਗ ''ਚ ਇਕ ਸਥਾਨ ਦਾ ਫਾਇਦਾ, ਕੁਲਦੀਪ ਨੇ ਇਕ ਸਥਾਨ ਗੁਆਇਆ

ਦੁਬਈ- ਭਾਰਤੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਆਸਟਰੇਲੀਆ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਦੋ ਮੈਚਾਂ ਦੀ ਟੀ-20 ਸੀਰੀਜ਼ ਵਿਚ ਦੋ ਸ਼ਾਨਦਾਰ ਪਾਰੀਆਂ ਦੀ ਬਦੌਲਤ ਮੰਗਲਵਾਰ ਨੂੰ ਇੱਥੇ ਜਾਰੀ ਟੀ-20 ਬੱਲੇਬਾਜ਼ਾਂ ਦੀ ਤਾਜ਼ਾ ਆਈ. ਸੀ. ਸੀ. ਰੈਂਕਿੰਗ ਵਿਚ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ। ਟੀ. ਵੀ. ਸ਼ੋਅ 'ਤੇ ਮਹਿਲਾਵਾਂ ਵਿਰੁੱਧ ਟਿੱਪਣੀ ਲਈ ਬੀ. ਸੀ. ਸੀ. ਆਈ. ਵਲੋਂ ਸੰਖੇਪ ਮੁਅੱਤਲੀ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਕਰਨ ਵਾਲੇ ਰਾਹੁਲ ਨੇ ਇਨ੍ਹਾਂ ਦੋ ਮੈਚਾਂ ਵਿਚ 47 ਤੇ 50 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ, ਜਿਨ੍ਹਾਂ ਦੀ ਬਦੌਲਤ ਉਸ ਨੂੰ ਤਾਜ਼ਾ ਰੈਂਕਿੰਗ ਵਿਚ ਇਕ ਸਥਾਨ ਦਾ ਫਾਇਦਾ ਮਿਲਿਆ। 
ਗੇਂਦਬਾਜ਼ਾਂ ਦੀ ਸੂਚੀ ਵਿਚ ਕੁਲਦੀਪ ਯਾਦਵ ਇਕ ਸਥਾਨ ਫਿਸਲ ਕੇ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਿਸ ਨੂੰ ਦੋ ਟੀ-20 ਕੌਮਾਂਤਰੀ ਮੈਚਾਂ 'ਚ ਆਰਾਮ ਦਿੱਤਾ ਗਿਆ ਸੀ। ਪਾਕਿਸਤਾਨ ਦੇ ਬਾਬਰ ਆਜ਼ਮ ਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਕ੍ਰਮਵਾਰ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੀ ਸੂਚੀ ਵਿਚ ਚੋਟੀ 'ਤੇ ਬਰਕਰਾਰ ਹਨ। ਟੀਮ ਰੈਂਕਿੰਗ ਵਿਚ ਪਾਕਿਸਤਾਨ (125) ਦੀ ਟੀਮ ਦੂਜੇ ਸਥਾਨ 'ਤੇ ਕਾਬਜ਼ ਭਾਰਤ (122) ਤੇ 12 ਦੀ ਬੜ੍ਹਤ ਬਣਾਈ ਹੋਈ ਹੈ। ਇੰਗਲੈਂਡ ਦੀ ਟੀਮ 121 ਅੰਕ ਲੈ ਕੇ ਤੀਜੇ ਸਥਾਨ 'ਤੇ ਬਣੀ ਹੋਈ ਹੈ। 
ਲੈੱਗ ਸਪਿਨਰ ਆਦਿਲ ਰਾਸ਼ਿਦ ਨੇ ਤਾਜ਼ਾ ਰੈਂਕਿੰਗ ਵਿਚ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ ਤੀਜੇ ਸਥਾਨ ਦੀ ਬਰਬਾਰੀ ਕੀਤੀ। ਰਾਸ਼ਿਦ ਨੂੰ ਵੈਸਟਇੰਡੀਜ਼ ਵਿਰੁੱਧ ਲੜੀ ਵਿਚ ਪੰਜ ਵਿਕਟਾਂ ਲੈਣ ਨਾਲ ਦੋ ਸਥਾਨਾਂ ਦੀ ਬੜ੍ਹਤ ਹਾਸਲ ਕਰਨ ਵਿਚ ਮਦਦ ਮਿਲੀ, ਜਿਸ ਨਾਲ ਉਹ ਲੜੀ ਦੌਰਾਨ ਆਪਣੇ ਕਰੀਅਰ ਵਿਚ ਪਹਿਲੀ ਵਾਰ  700 ਅੰਕਾਂ ਤੋਂ ਉੱਪਰ ਪਹੁੰਚ ਗਿਆ ਹੈ।


author

Gurdeep Singh

Content Editor

Related News