ਕਰਨਾਟਕ ਦੀ ਜਿੱਤ ''ਚ ਚਮਕੇ ਰਾਹੁਲ ਤੇ ਪਾਂਡੇ

11/22/2019 12:11:03 AM

ਸੂਰਤ— ਲੋਕੇਸ਼ ਰਾਹੁਲ ਤੇ ਕਪਤਾਨ ਮਨੀਸ਼ ਪਾਂਡੇ ਦੇ ਅਰਧ ਸੈਂਕੜਿਆਂ ਦੀ ਬਦੌਲਤ ਸਾਬਕਾ ਚੈਂਪੀਅਨ ਕਰਨਾਟਕ ਨੇ ਵੀਰਵਾਰ ਨੂੰ ਟੀ-20 ਸੱਯਦ ਮੁਸ਼ਤਾਕ ਅਲੀ ਟਰਾਫੀ 2019 'ਚ ਤਾਮਿਲਨਾਡੂ 'ਤੇ 9 ਵਿਕਟਾਂ ਦੀ ਸ਼ਾਨਦਾਰ ਜਿੱਤ ਦੇ ਨਾਲ ਆਪਣੇ ਸੁਪਰ ਲੀਗ ਦੀ ਸ਼ੁਰੂਆਤ ਕੀਤੀ। ਕਰਨਾਟਕ ਨੇ 159 ਦੌੜਾਂ ਦੇ ਟੀਚੇ ਨੂੰ ਸਿਰਫ 16.2 ਓਵਰਾਂ 'ਚ ਹਾਸਲ ਕਰ ਲਿਆ, ਜਿਸ 'ਚ ਉਸਦੇ ਲਈ ਰਾਹਲੁ ਨੇ 46 ਗੇਂਦਾਂ 'ਚ ਅਜੇਤੂ 69 ਦੌੜਾਂ ਦੀ ਪਾਰੀ ਖੇਡੀ ਜਦਕਿ ਪਾਂਡੇ ਨੇ 33 ਗੇਂਦਾਂ 'ਚ ਅਜੇਤੂ 52 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਤਾਮਿਲਨਾਡੂ ਨੇ ਕਪਤਾਨ ਦਿਨੇਸ਼ ਕਾਰਤਿਕ ਦੀ 29 ਗੇਂਦਾਂ 'ਚ 43 ਦੌੜਾਂ ਦੀ ਪਾਰੀ ਦੀ ਬਦੌਲਤ 7 ਵਿਕਚਾਂ 'ਤੇ 158 ਦੌੜਾਂ ਬਣਾਈਆਂ ਸਨ।


Gurdeep Singh

Content Editor

Related News