ਰਾਹੁਲ ਦਾ IPL ''ਚ ਪਹਿਲਾ ਸੈਂਕੜਾ, ਇਹ ਰਿਕਾਰਡ ਵੀ ਕੀਤੇ ਆਪਣੇ ਨਾਂ

Wednesday, Apr 10, 2019 - 10:41 PM (IST)

ਰਾਹੁਲ ਦਾ IPL ''ਚ ਪਹਿਲਾ ਸੈਂਕੜਾ, ਇਹ ਰਿਕਾਰਡ ਵੀ ਕੀਤੇ ਆਪਣੇ ਨਾਂ

ਜਲੰਧਰ— ਵਾਨਖੇੜੇ ਦੇ ਮੈਦਾਨ 'ਤੇ ਕਿੰਗਜ਼ ਇਲੈਵਨ ਪੰਜਾਬ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਆਈ. ਪੀ. ਐੱਲ. ਕਰੀਅਰ ਦਾ ਪਹਿਲਾਂ ਸੈਂਕੜਾ ਲਗਾਇਆ। ਕੇ. ਐੱਲ. ਰਾਹੁਲ ਨੇ ਨਾ ਸਿਰਫ ਸੈਂਕੜਾ ਲਗਾਇਆ ਬਲਕਿ ਨਾਲ ਹੀ ਵਿਸ਼ਵ ਕੱਪ ਦੀ ਆਪਣੀ ਦਾਅਵੇਦਾਰੀ ਨੂੰ ਵੀ ਹੋਰ ਮਜ਼ਬੂਤ ਕਰ ਦਿੱਤਾ। ਕੇ. ਐੱਲ. ਰਾਹੁਲ ਨੇ 64 ਗੇਂਦਾਂ 'ਚ 6 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ ਨਾਲ ਹੀ 'ਆਰੇਂਜ ਕੈਪ' ਦੀ ਰੇਸ 'ਚ ਵੀ ਦੂਸਰਾ ਸਥਾਨ ਹਾਸਲ ਕਰ ਲਿਆ।

PunjabKesari
ਆਰੇਂਜ ਕੈਪ ਦੀ ਰੇਸ 'ਚ ਦੂਸਰੇ ਸਥਾਨ 'ਤੇ
ਡੇਵਿਡ ਵਾਰਨਰ, 6 ਮੈਚ, 349 ਦੌੜਾਂ
ਲੋਕੇਸ਼ ਰਾਹੁਲ, 7 ਮੈਚ, 317 ਦੌੜਾਂ
ਜਾਨੀ ਬੈਅਰਸਟੋ, 6 ਮੈਚ, 263 ਦੌੜਾਂ
ਆਂਦਰੇ ਰਸੇਲ, 6 ਮੈਚ, 257 ਦੌੜਾਂ
ਕ੍ਰਿਸ ਗੇਲ, 6 ਮੈਚ, 223 ਦੌੜਾਂ

PunjabKesari
ਮੋਸਟ ਸਿੱਕਸ 'ਚ 6ਵਾਂ ਸਥਾਨ
25 ਆਂਦਰੇ ਰਸੇਲ, ਕੋਲਕਾਤਾ
18 ਕ੍ਰਿਸ ਗੇਲ, ਕਿੰਗਜ਼ ਇਲੈਵਨ ਪੰਜਾਬ
12 ਨੀਤਿਸ਼ ਰਾਣਾ, ਕੋਲਕਾਤਾ
11 ਏ. ਬੀ. ਡਿਵੀਲੀਅਰਸ, ਆਰ. ਸੀ. ਬੀ.
11 ਡੇਵਿਡ ਵਾਰਨਰ, ਹੈਦਰਾਬਾਦ
10 ਲੋਕੇਸ਼ ਰਾਹੁਲ, ਕਿੰਗਜ਼ ਇਲੈਵਨ ਪੰਜਾਬ


author

Gurdeep Singh

Content Editor

Related News