ਗੁਜਰਾਤ ਟਾਈਟਨਸ ''ਚ ਰਹਿਮਨੁੱਲ੍ਹਾ ਗੁਰਬਾਜ਼ ਦੀ ਐਂਟਰੀ, ਜੈਸਨ ਰਾਏ ਦੀ ਲਈ ਜਗ੍ਹਾ

Thursday, Mar 10, 2022 - 11:25 AM (IST)

ਗੁਜਰਾਤ ਟਾਈਟਨਸ ''ਚ ਰਹਿਮਨੁੱਲ੍ਹਾ ਗੁਰਬਾਜ਼ ਦੀ ਐਂਟਰੀ, ਜੈਸਨ ਰਾਏ ਦੀ ਲਈ ਜਗ੍ਹਾ

ਅਹਿਮਦਾਬਾਦ- ਗੁਜਰਾਤ ਟਾਈਟਨਸ ਨੇ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਲਈ ਰਹਿਮਨੁੱਲ੍ਹਾ ਗੁਰਬਾਜ਼ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਟੀਮ ਨੇ ਇੰਗਲੈਂਡ ਦੇ ਜੈਸਨ ਰਾਏ ਦੀ ਜਗ੍ਹਾ ਅਫਗਾਨਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਨੂੰ ਸ਼ਾਮਲ ਕੀਤਾ ਹੈ। ਗੁਰਬਾਜ਼ ਨੂੰ ਆਈ. ਪੀ. ਐੱਲ. ਨਿਲਾਮੀ 'ਚ ਕਿਸੇ ਨੇ ਨਹੀਂ ਖ਼ਰੀਦਿਆ ਸੀ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਰਾਹੁਲ ਚਾਹਰ ਨੇ ਇਸ਼ਾਨੀ ਜੌਹਰ ਨਾਲ ਕੀਤਾ ਵਿਆਹ, ਦੇਖੋ ਖਾਸ ਤਸਵੀਰਾਂ

ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਬੇਸ ਪ੍ਰਾਈਸ 50 ਲੱਖ ਰੁਪਏ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਗੁਰਬਾਜ਼ ਪਹਿਲੀ ਵਾਰ ਆਈ. ਪੀ. ਐੱਲ. 'ਚ ਖੇਡਣਗੇ। ਉਹ ਅਫਗਾਨਿਸਤਾਨ ਦੇ ਤੀਜੇ ਖਿਡਾਰੀ ਹਨ, ਜਿਨ੍ਹਾਂ ਨੂੰ ਗੁਜਰਾਤ ਟਾਈਟਨਸ ਨੇ ਟੀਮ 'ਚ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਰਾਸ਼ਿਦ ਖ਼ਾਨ ਤੇ ਨੂਰ ਅਹਿਮਦ ਨੂੰ ਗੁਜਰਾਤ ਨੇ ਖ਼ਰੀਦਿਆ ਸੀ। ਰਾਏ ਨੇ ਬਾਇਓ-ਸਿਕੀਓਰ... ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਖ਼ੁਦ ਨੂੰ ਟੀਮ ਤੋਂ ਵੱਖ ਕਰ ਲਿਆ ਸੀ, ਜਿਸ ਦੇ ਚਲਦੇ ਫ੍ਰੈਂਚਾਈਜ਼ੀ ਨੂੰ ਆਪਣੀ ਟੀਮ 'ਚ ਬਦਲਾਅ ਕਰਨਾ ਪਿਆ।

ਇਹ ਵੀ ਪੜ੍ਹੋ : ਜਰਮਨ ਪੁਰਸ਼ ਟੀਮ 'ਤੇ ਕੋਵਿਡ ਦਾ ਕਹਿਰ, ਭਾਰਤ ਖ਼ਿਲਾਫ਼ ਪ੍ਰੋ. ਲੀਗ ਦੇ ਮੈਚ ਮੁਲਤਵੀ

ਜ਼ਿਕਰਯੋਗ ਹੈ ਕਿ ਇੰਗਲਿਸ਼ ਖਿਡਾਰੀ ਨੂੰ ਗੁਜਰਾਤ ਟਾਈਟਨਸ ਨੇ ਉਨ੍ਹਾਂ ਦੇ ਬੇਸ ਪ੍ਰਾਈਸ 2 ਕਰੋੜ ਰੁਪਏ 'ਚ ਨਿਲਾਮੀ ਦੇ ਦੌਰਾਨ ਖ਼ਰੀਦਿਆ ਸੀ। ਗੁਜਰਾਤ ਟਾਈਟਨਸ ਦੀ ਟੀਮ ਨਰਿੰਦਰ ਮੋਦੀ ਸਟੇਡੀਅਮ 'ਤੇ ਸ਼ੁਰੂਆਤੀ ਕੈਂਪ ਲਈ 13 ਮਾਰਚ ਨੂੰ ਅਹਿਮਦਾਬਾਦ 'ਚ ਇਕੱਠੀ ਹੋਵੇਗੀ। ਟਾਈਟਨਸ ਮੁੰਬਈ 'ਚ 28 ਮਾਰਚ ਨੂੰ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਟੂਰਨਾਮੈਂਟ ਦੀ ਸ਼ੁਰੂਆਤ ਕਰੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News